ਚੰਡੀਗੜ੍ਹ: ਪਾਲੀਵੁੱਡ ਤੇ ਬਾਲੀਵੁੱਡ ਦੇ ਸਿਤਾਰਿਆਂ 'ਤੇ ਲਗਜ਼ਰੀ ਗੱਡੀਆਂ ਦਾ ਕ੍ਰੇਜ਼ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ। ਅੱਜਕੱਲ੍ਹ ਹਰੇਕ ਕਲਾਕਾਰ ਆਪਣੇ ਕੋਲ ਮਹਿੰਗੀ ਗੱਡੀ ਰੱਖਣਾ ਚਾਹੁੰਦਾ ਹੈ। ਕੁਝ ਦਿਨ ਪਹਿਲਾਂ ਪਾਲੀਵੁੱਡ ਦੇ ਐਕਟਰ ਜਿੰਮੀ ਸ਼ੇਰਗਿੱਲ ਨੇ ਨਵੀਂ ਮਰਸਡੀਜ਼ 'G63 AMG' ਖਰੀਦੀ ਸੀ। ਇਸ ਗੱਡੀ ਦੀ ਕੀਮਤ 2.19 ਕਰੋੜ ਰੁਪਏ ਹੈ। ਇਹ ਦੁਨੀਆ ਦੀ ਸਭ ਤੋਂ ਦਮਦਾਰ ਐਸਯੂਵੀ 'ਚੋਂ ਇੱਕ ਹੈ। ਮਰਸਡੀਜ਼ 'AMG G' 63 'ਚ 5.5 ਲੀਟਰ V8 ਪੈਟਰੋਲ ਇੰਜ਼ਨ ਲੱਗਾ ਹੈ।
ਇਸ ਤੋਂ ਇਲਾਵਾ ਹਾਲ ਹੀ 'ਚ ਸੁਰਵੀਨ ਚਾਵਲਾ ਨੇ 'Mercedes Benz' ਖਰੀਦੀ ਹੈ, ਜਿਸ ਦੀ ਕੀਮਤ 1 ਕਰੋੜ ਹੈ। ਇਸ ਮਰਸਡੀਜ਼ ਜੀਐਲਐਸ 350ਡੀ ਕਾਰ ਨੂੰ ਸਾਲ 2016 'ਚ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਸੀ। ਸੁਰਵੀਨ ਚਾਵਲਾ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਹਾਲ ਹੀ 'ਚ ਨਵੀਂ ਗੱਡੀ ਲਈ ਹੈ। ਉਸ ਨੇ ਇਸ ਦੀਆਂ ਤਸਵੀਰਾਂ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
[embed]https://www.instagram.com/p/BiMlf6un6PZ/?hl=en&taken-by=sunanda_ss[/embed]
ਸਿੰਗਰ ਜੈਨੀ ਜੋਹਲ ਹਾਲ ਹੀ 'ਚ ਆਪਣਾ 25ਵਾਂ ਜਨਮ ਦਿਨ ਸੈਲੀਬ੍ਰੇਟ ਕੀਤਾ। ਇਸ ਖਾਸ ਮੌਕੇ 'ਤੇ ਉਸ ਨੇ ਨਵੀਂ ਲਗਜ਼ਰੀ ਗੱਡੀ ਖਰੀਦੀ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਆਫੀਸ਼ੀਅਲ ਪੇਜ਼ 'ਤੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਉਸ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਆਪਣੇ ਮਾਤਾ-ਪਿਤਾ ਤੇ ਬੰਟੀ ਭਾਜੀ ਦਾ ਧੰਨਵਾਦ ਵੀ ਕੀਤਾ। ਜੈਨੀ ਜੌਹਲ ਦਾ ਸ਼ੁਰੂ ਤੋਂ ਸੁਫਨਾ ਸੀ ਲਗਜ਼ਰੀ ਕਾਰ ਖਰੀਦਣ ਦਾ, ਜੋ ਹੁਣ ਪੂਰਾ ਹੋ ਗਿਆ।
'ਪਿਆਰ ਤੇ ਜੈਗੁਆਰ', 'ਰਿੰਗ', 'ਮੈਨੂੰ ਇਸ਼ਕ ਲੱਗਾ' ਵਰਗੇ ਗਾਣਿਆਂ ਨਾਲ ਫੇਮਸ ਹੋਈ ਸਿੰਗਰ ਨੇਹਾ ਕੱਕੜ ਨੇ ਵੀ ਹਾਲ ਹੀ 'ਚ ਨਵੀਂ ਮਰਸਡੀਜ਼ ਬੈਂਨਜ਼ ਜੀਐਲਐਸ 350 ਖਰੀਦੀ ਸੀ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਸਨ। ਉਸ ਦੀ ਇਸ ਕਾਰ ਦੀ ਕੀਮਤ 95.72 ਲੱਖ ਹੈ।
ਕੁਝ ਮਹੀਨੇ ਪਹਿਲਾਂ ਹੀ ਗੁਰੂ ਰੰਧਾਵਾ ਨੇ ਵੀ ਲਗਜ਼ਰੀ ਕਾਰ ਖਰੀਦੀ ਸੀ, ਜਿਸ ਦੀ ਤਸਵੀਰ ਉਨ੍ਹਾਂ ਨੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੀ ਸੀ।