ਮੁੰਬਈ: ਆਲੀਆ ਭੱਟ ਤੇ ਰਣਬੀਰ ਕਪੂਰ ਅਕਸਰ ਹੀ ਆਪਣੇ ਰਿਸ਼ਤਿਆਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਇੱਕ ਵਾਰ ਫਿਰ ਦੋਵੇਂ ਆ ਰਹੇ ਨੇ ਲੋਕਾਂ ਦੀਆਂ ਨਜ਼ਰਾਂ ‘ਚ ਤੇ ਉਹ ਵੀ ਇੱਕ-ਦੂਜੇ ਨਾਲ ਵਧ ਰਹੀਆਂ ਨਜ਼ਦੀਕੀਆਂ ਕਰਕੇ। ਜੀ ਹਾਂ, ਦੋਵਾਂ ਨੂੰ ਦੇਰ ਰਾਤ ਇੱਕ ਬਾਰ ਫਿਰ ਇਕੱਠੇ ਦੇਖਿਆ ਗਿਆ।
ਆਲੀਆ ਤੇ ਰਣਬੀਰ ਦੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਦੀ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਬੁਲਗਾਰੀਆ ‘ਚ ਖ਼ਤਮ ਕੀਤੀ ਹੈ। ਹੁਣ ਫ਼ਿਲਮ ਦੀ ਸਾਰੀ ਟੀਮ ਮੁੰਬਈ ‘ਚ ਹੈ ਤੇ ਬੀਤੀ ਰਾਤ ਹੀ ਫ਼ਿਲਮ ਦੀ ਸਾਰੀ ਟੀਮ ਇਕੱਠਿਆਂ ਡਿਨਰ ਕਰਨ ਬਾਂਦਰਾ ਦੇ ਰੈਸਟੋਰੈਂਟ ‘ਚ ਆਏ। ਇੱਥੇ ਆਲੀਆ-ਰਣਬੀਰ ਤੋਂ ਇਲਾਵਾ ਕਰਨ ਜੌਹਰ ਤੇ ਅਯਾਨ ਮੁਖਰਜੀ ਵੀ ਨਜ਼ਰ ਆਏ।
ਰਣਬੀਰ ਇੱਥੇ ਬਲੈਕ ਐਂਡ ਬਲੂ ਕਲਰ ‘ਚ ਨਜ਼ਰ ਆਏ ਜਦੋਂਕਿ ਆਲੀਆ ਨੇ ਗ੍ਰੇ ਫਲੋਰਲ ਡ੍ਰੈਸ ਪਾਈ ਹੋਈ ਸੀ। ਇਹ ਪਹਿਲੀ ਵੀਰ ਨਹੀਂ ਜਦੋਂ ਦੋਵੇਂ ਇੱਕ-ਦੂਜੇ ਨਾਲ ਸੀ। ਇਸ ਤੋਂ ਪਹਿਲਾਂ ਯੋਇਆ ਅਖ਼ਤਰ ਦੇ ਘਰ ਵੀ ਇਕੱਠੇ ਹੀ ਆਏ ਸੀ।
ਫਿਲਹਾਲ ਦੋਵਾਂ ਵੱਲੋਂ ਹੀ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪੀ ਵਰਤੀ ਜਾ ਰਹੀ ਹੈ। ਰਾਤ ਦੀ ਇਸ ਡੀਨਰ ਮੀਟਿੰਗ ‘ਚ ਵੀ ਦੋਵੇਂ ਇੱਕ ਹੀ ਕਾਰ ‘ਚ ਵਾਪਸ ਗਏ। ਆਲੀਆ-ਰਣਬੀਰ ਦੀ ਇਸ ਕੈਮਿਸਟ੍ਰੀ ਨੂੰ ਦੇਖ ਕੇ ਲੱਗਦਾ ਹੈ ਕਿ ਫ਼ਿਲਮ ‘ਚ ਵੀ ਦੋਵਾਂ ਦੀ ਕੈਮਿਸਟ੍ਰੀ ਕਾਫੀ ਸਟਰੌਂਗ ਹੋਵੇਗੀ।