ਚੰਡੀਗੜ੍ਹ: ਪ੍ਰਭ ਗਿੱਲ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਗਾਇਕ ਹੈ ਜਿਸ ਨੇ ਆਪਣੇ ਫੈਨਸ ਨੂੰ ਜ਼ਬਰਦਸਤ ਰੋਮਾਂਟਿਕ ਹਿੱਟ ਗੀਤਾਂ ਦਾ ਤੋਹਫਾ ਦਿੱਤਾ ਹੈ। ਗਿੱਲ ਦਾ ਇਸ ਤੋਂ ਪਹਿਲਾ ਗਾਣਾ ਵੈਲਨਟਾਈਨ ਡੇਅ ਸਮੇਂ ਆਇਆ ਸੀ। ਇਹ ਸਭ ਦੀ ਪਲੇ ਲਿਸਟ ‘ਚ ਕੁਝ ਹਫਤਿਆਂ ਤੱਕ ਸ਼ਾਮਲ ਵੀ ਹੋਇਆ। ਸਿਰਫ ਇਹੀ ਨਹੀਂ ਗਿੱਲ ਨੇ ਫ਼ਿਲਮ ‘ਲੌਂਗ ਲਾਚੀ’ ‘ਚ ‘ਰੂਹ ਦੇ ਰੁੱਖ’ ਤੇ ‘ਦਾਣਾ ਪਾਣੀ’ ‘ਚ ‘ਰੱਬਾ ਖੈਰ ਕਰੇ’ ਨੂੰ ਆਪਣੀ ਆਵਾਜ਼ ਦਿੱਤੀ ਹੈ।
ਹੁਣ ਪੰਜਬੀ ਸੰਗੀਤ ਜਗਤ ਦਾ ਇਹ ਕਲਾਕਾਰ ਆਪਣੇ ਫੈਨਸ ਨੂੰ ਇੱਕ ਹੋਰ ਤੋਹਫਾ ਦੇਣ ਵਾਲਾ ਹੈ। ਆਪਣੇ ਆਉਣ ਵਾਲੇ ਗਾਣੇ ‘ਮੈਨੂੰ ਮੰਗਦੀ’ ਦਾ ਪਹਿਲਾ ਪੋਸਟਰ ਸ਼ੇਅਰ ਕਰਨ ਤੋਂ ਬਾਅਦ ਸਿੰਗਰ ਪ੍ਰਭ ਗਿੱਲ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਸ਼ੂਟ ਦੀਆਂ ਕੁਝ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਇਸ ‘ਚ ਸਭ ਤੋਂ ਵੱਡੀ ਖ਼ਬਰ ਤਾਂ ਇਹ ਹੈ ਕਿ ਗਿੱਲ ਨੇ ਆਪਣੇ ਗਾਣੇ ਦੀ ਰਿਲੀਜ਼ ਡੇਟ ਵੀ ਸ਼ੇਅਰ ਕੀਤੀ ਹੈ ਜੋ 22 ਮਈ ਹੈ।
ਇਹ ਪ੍ਰਭ ਗਿੱਲ ਦਾ ਦੂਜਾ ਸਿੰਗਲ ਟ੍ਰੈਕ ਹੋਵੇਗਾ ਜਿਸ ਨੂੰ ਉਹ ਇਸ ਸਾਲ ਰਿਲੀਜ਼ ਕਰ ਰਿਹਾ ਹੈ। ਵੀਡੀਓ ਟੀ-ਸੀਰੀਜ਼ ਦੇ ਲੇਬਲ ਹੇਠ ਫ੍ਰੇਮ ਸਿੰਘ ਬਣਾਈ ਗਈ ਹੈ। ਗਾਣੇ ਦੇ ਬੋਲ ਲਿਖੇ ਨੇ ਸਿੰਗਰ ਤੇ ਗੀਤਕਾਰ ਮਨਿੰਦਰ ਕੈਲੇ ਨੇ ਤੇ ਗਾਣੇ ਨੂੰ ਕੰਪੋਜ਼ ਕੀਤਾ ਹੈ ਦੇਸੀ ਰੂਟਜ਼ ਨੇ, ਜਦੋਂਕਿ ਇਸ ਨੂੰ ਡਾਇਰੈਕਟ ਕੀਤਾ ਹੈ ਮੋਹਿਤ ਮੀਤਾ ਤੇ ਪੁਨੀਤ ਸਿੰਘ ਬੇਦੀ ਨੇ।
‘ਇੱਕ ਰੀਝ’, ‘ਮੇਰੇ ਕੋਲ’ ਤੇ ‘ਤਾਰਿਆਂ ਦੇ ਦੇਸ’ ਪ੍ਰਭ ਗਿੱਲ ਦੇ ਕੁਝ ਹਿੱਟ ਗਾਣੇ ਹਨ। ਹੁਣ ਉਸਦੇ ਫੈਨਸ ‘ਸਾਨੂੰ ਮੰਗਦੀ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਤੇ ਗਾਣੇ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।