Salman Khan House Recce: ਐਨਸੀਪੀ ਆਗੂ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਹੁਣ ਇਸ ਮਾਮਲੇ 'ਚ ਨਵਾਂ ਅਪਡੇਟ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਬਾਬਾ ਸਿੱਦੀਕੀ ਦੇ ਕਤਲ ਤੋਂ ਪਹਿਲਾਂ ਸਲਮਾਨ ਖਾਨ ਦੇ ਘਰ ਦੀ ਰੇਕੀ ਵੀ ਕੀਤੀ ਸੀ।
ਦੋਸ਼ੀ ਗੁਰਨੇਲ ਸਿੰਘ ਨੇ ਪਿਛਲੇ ਮਹੀਨੇ ਸਲਮਾਨ ਖਾਨ ਦੇ ਘਰ ਦੀ ਰੇਕੀ ਕੀਤੀ ਸੀ। ਇਸ ਘਟਨਾ ਤੋਂ ਬਾਅਦ ਸਾਹਮਣੇ ਆਇਆ ਕਿ ਮੁਲਜ਼ਮ ਗੁਰਨੇਲ ਸਿੰਘ ਨੇ ਆਪਣਾ ਮੋਬਾਈਲ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਨਾਲ ਹੀ ਉਸ ਦਾ ਡਿਸਪਲੇ ਵੀ ਤੋੜ ਦਿੱਤਾ ਸੀ। ਮੁਲਜ਼ਮਾਂ ਨੂੰ ਸਾਰੀ ਜਾਣਕਾਰੀ 'ਸਨੈਪ ਚਾਰਟ' ਐਪ ਰਾਹੀਂ ਆ ਰਹੀ ਸੀ। ਮੁਲਜ਼ਮ ਆਏ ਹੋਏ ਮੈਸੇਜ ਨੂੰ ਪੜ੍ਹ ਕੇ ਡਿਲੀਟ ਕਰ ਦਿੰਦੇ ਸਨ।
ਆਧਾਰ ਕਾਰਡ ਵੀ ਸਨੈਪ ਚੈਟ 'ਤੇ ਭੇਜੇ ਗਏ ਸੀ
ਇਨ੍ਹਾਂ ਦੋਸ਼ੀਆਂ ਦੇ ਘਰਾਂ ਲਈ ਬਣੇ ਆਧਾਰ ਕਾਰਡ ਵੀ ਸਨੈਪਚੈਟ 'ਤੇ ਭੇਜੇ ਗਏ ਸਨ। ਮੁਲਜ਼ਮ ਨੇ ਮੰਨਿਆ ਕਿ ਫਰਜ਼ੀ ਆਧਾਰ ਕਾਰਡ ਦਾ ਸਕਰੀਨ ਸ਼ਾਟ ਲੈ ਕੇ ਉਨ੍ਹਾਂ ਨੂੰ ਡਿਲੀਟ ਕਰਨ ਦੀਆਂ ਹਦਾਇਤਾਂ ਸਨ। ਨਾਲ ਹੀ ਇਸ ਕਤਲ ਲਈ ਵਰਤੀ ਗਈ ਪਿਸਤੌਲ ਵੀ ਸ਼ਿਵਾ ਨੇ ਘਾਟਕੋਪਰ ਤੋਂ ਲੈ ਕੇ ਆਇਆ ਸੀ ਅਤੇ ਇਸ ਨੂੰ ਲਿਆਉਣ ਲਈ ਸ਼ਿਵ ਇਕੱਲਾ ਹੀ ਗਿਆ ਸੀ। ਇਸ ਪੂਰੇ ਮਾਮਲੇ 'ਚ ਸ਼ਿਵਕੁਮਾਰ, ਗੁਰਨੇਲ ਸਿੰਘ ਅਤੇ ਮੁਹੰਮਦ ਜੀਸ਼ਾਨ ਅਖਤਰ ਮੁੱਖ ਦੋਸ਼ੀ ਹਨ ਅਤੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਤਿੰਨਾਂ ਨੇ ਪੂਨੇ 'ਚ ਬਾਬਾ ਸਿੱਦੀਕੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।
ਸਲਮਾਨ ਖਾਨ ਦੀ ਵਧਾਈ ਗਈ ਸੁਰੱਖਿਆ
ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਜਦੋਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ, ਉਦੋਂ ਤੋਂ ਸਲਮਾਨ ਖਾਨ ਦਾ ਪਰਿਵਾਰ ਚਿੰਤਾ ਵਿੱਚ ਆ ਗਿਆ ਹੈ। ਬਾਂਦਰਾ ਸਥਿਤ ਉਨ੍ਹਾਂ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਵੀ ਭਾਰੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਦੇ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਦੋਸਤ ਅਤੇ ਕਰੀਬੀ ਫਿਲਹਾਲ ਉਨ੍ਹਾਂ ਨੂੰ ਨਾ ਮਿਲਣ ਆਉਣ।