ਮੁੰਬਈ: ਸਿੰਗਰ ਤੇ ਰੈਪਰ ਬਾਦਸ਼ਾਹ ਨੇ ਕਾਫੀ ਘੱਟ ਸਮੇਂ ‘ਚ ਇੰਡਸਟਰੀ ‘ਚ ਆਪਣੀ ਵੱਖਰੀ ਥਾਂ ਬਣਾ ਲਈ ਹੈ। ਉਸ ਲਈ ਇੱਥੇ ਤਕ ਇਹ ਸਫਰ ਤੈਅ ਕਰਨਾ ਕੋਈ ਆਸਾਨ ਨਹੀਂ ਸੀ। ਹਾਲ ਹੀ ‘ਚ ਬਾਦਸ਼ਾਹ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਬਾਰੇ ਗੱਲ ਕੀਤੀ। ਬਾਦਸ਼ਾਹ ਨੇ ਕਿਹਾ ਕਿ ਉਸ ਦੇ ਕਰੀਅਰ ਕਰਕੇ ਇੱਕ ਸਮੇਂ ‘ਤੇ ਉਸ ਦੀ ਗਰਲਫਰੈਂਡ ਵੀ ਉਸ ਨੂੰ ਛੱਡ ਕੇ ਚਲੀ ਗਈ ਸੀ।
ਬਾਦਸ਼ਾਹ ਨੂੰ ਆਪਣੀ ਜਰਨੀ ਤੇ ਇਸ ਸਟ੍ਰਗਲ ਤੋਂ ਸ਼ਿਕਾਇਤ ਨਹੀਂ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਦਾ ਸਟ੍ਰਗਲ ਕਾਮਯਾਬੀ ‘ਚ ਬਦਲ ਗਿਆ ਹੈ। ਉਸ ਨੇ ਆਪਣੇ ਬੀਤੇ ਦਿਨਾਂ ਨੂੰ ਯਾਦ ਕਰ ਕਿਹਾ ਕਿ ਅਜਿਹਾ ਦੌਰ ਵੀ ਉਸ ਨੇ ਵੇਖਿਆ ਜਦੋਂ ਉਸ ਕੋਲ ਟ੍ਰੈਵਲ ਕਰਨ ਲਈ ਵੀ ਪੈਸੇ ਨਹੀਂ ਸੀ ਹੁੰਦੇ।
ਇਸ ਗੱਲ ਕਰਦਿਆਂ ਬਾਦਸ਼ਾਹ ਨੇ ਕਿਹਾ, “ਮੈਂ ਆਪਣੇ ਇਸ ਸਫ਼ਰ ਦੇ ਹਰ ਪਾਰਟ ਨੂੰ ਐਂਜੁਆਏ ਕਰ ਰਿਹਾ ਸੀ, ਭਾਵੇਂ ਉਹ ਜ਼ਮੀਨ ‘ਤੇ ਸੁੱਤਾ ਹੋਵਾਂ ਜਾਂ ਬਗੈਰ ਪੈਸੇ ਦੇ ਸਫ਼ਰ ਕੀਤਾ ਹੋਏ। ਇਹ ਸਭ ਕੋਈ ਵੱਡੀ ਗੱਲ ਨਹੀਂ ਸੀ ਪਰ ਇਸ ਨੇ ਮੈਨੂੰ ਸਬਰ ਕਰਨਾ ਸਿਖਾਇਆ।”
ਇਸ ਦੇ ਨਾਲ ਹੀ ਬਾਦਸ਼ਾਹ ਨੇ ਕਿਹਾ ਕਿ ਉਸ ਦਾ ਪਰਿਵਾਰ ਵੀ ਉਸ ਦੇ ਇਸ ਪੈਸ਼ਨ ਦੇ ਖਿਲਾਫ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਤੇ ਕਰੀਬ ਪੰਜ ਸਾਲ ਬਾਅਦ ਉਸ ਦੇ ਮਾਪਿਆਂ ਨੇ ਉਸ ਦੇ ਕੰਮ ਨੂੰ ਸਮਝਿਆ ਤੇ ਸਾਥ ਦਿੱਤਾ। ਇਸ ਦੌਰਾਨ ਬਾਦਸ਼ਾਹ ਨੇ ਇਹ ਤਕ ਵੀ ਕਿਹਾ ਕਿ ਉਸ ਦੀ ਗਰਲਫਰੈਂਡ ਵੀ ਉਸ ਨੂੰ ਛੱਡਕੇ ਚਲੇ ਗਈ ਸੀ ਜਦੋਂ ਉਸ ਨੂੰ ਇਹ ਪਤਾ ਲੱਗਿਆ ਸੀ ਕਿ ਉਹ ਰੈਪਰ ਬਣਨਾ ਚਾਹੁੰਦਾ ਹੈ।
ਬਾਦਸ਼ਾਹ ਨੇ ਕੀਤਾ ਖੁਲਾਸਾ, ਗਾਉਣ ਕਰਕੇ ਹੋਇਆ ਬ੍ਰੇਕਅੱਪ
ਏਬੀਪੀ ਸਾਂਝਾ
Updated at:
29 Nov 2019 12:58 PM (IST)
ਸਿੰਗਰ ਤੇ ਰੈਪਰ ਬਾਦਸ਼ਾਹ ਨੇ ਕਾਫੀ ਘੱਟ ਸਮੇਂ ‘ਚ ਇੰਡਸਟਰੀ ‘ਚ ਆਪਣੀ ਵੱਖਰੀ ਥਾਂ ਬਣਾ ਲਈ ਹੈ। ਉਸ ਲਈ ਇੱਥੇ ਤਕ ਇਹ ਸਫਰ ਤੈਅ ਕਰਨਾ ਕੋਈ ਆਸਾਨ ਨਹੀਂ ਸੀ। ਹਾਲ ਹੀ ‘ਚ ਬਾਦਸ਼ਾਹ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਬਾਰੇ ਗੱਲ ਕੀਤੀ।
- - - - - - - - - Advertisement - - - - - - - - -