ਮੁੰਬਈ: ਬਾਲੀਵੁੱਡ ਦੇ ਐਕਸ਼ਨ ਅਤੇ ਡਾਂਸ ਅੇਕਟਰ ਟਾਈਗਰ ਸ਼ਰੌਫ ਨੇ ਹਾਲ ਹੀ ‘ਚ ਮੁੰਬਈ ਦੇ ਖਾਰ ‘ਚ ਇੱਕ ਅੱਠ ਬੈਡਰੂਮ ਵਾਲਾ ਆਲੀਸ਼ਾਨ ਘਰ ਖਰੀਦਿਆ ਹੈ। ਰਿਪੋਰਟਸ ਦੀ ਮਨੀਏ ਤਾਂ ਉਹ ਆਪਣੇ ਨਵੇਂ ਘਰ ‘ਚ ਅਗਲੇ ਸਾਲ ਅਪਰੈਲ ‘ਚ ਸ਼ਿਫਟ ਹੋਣਗੇ।


ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਟਾਈਗਰ ਇਕਲੇ ਨਹੀਂ ਸਗੋਂ ਆਪਣੇ ਮਾਂ-ਬਾਪ ਨਾਲ ਇਸ ਨਵੇਂ ਘਰ ‘ਚ ਸ਼ਿਫਟ ਹੋਣਗੇ। ਟਾਈਗਰ ਆਪਣੇ ਇਸ ਘਰ ਨੂੰ ਸਜਾਉਣ ਅਤੇ ਇਸ ਦੇ ਇੰਟੀਰੀਅਰ ਦੀ ਜ਼ਿੰਮੇਦਾਰੀ ਆਪਣੀ ਮਾਂ ਆਇਸ਼ਾ ਸ਼ਰੌਫ ਨੂੰ ਦੇ ਚੁੱਕੇ ਹਨ। ਇਸ ਦੇ ਨਾਲ ਹੀ ਉਹ ਘਰ ‘ਚ ਇੱਕ ਜਿੰਮ ਬਣਾਉਨ ‘ਤੇ ਵੀ ਵਿਚਾਰ ਕਰ ਰਹੇ ਹਨ।

ਖ਼ਬਰਾਂ ਤਾਂ ਇਹ ਵੀ ਹਨ ਕਿ ਅੇਕਟਰ ਜੌਨ ਅਬ੍ਰਹਿਮ ਦਾ ਇੰਟੀਰੀਅਰ ਡਿਜ਼ਾਇਨਰ ਭਰਾ ਏਲਨ, ਟਾਈਗਰ ਦੇ ਘਰ ਦਾ ਇੰਟੀਰੀਅਰ ਕਰਨਗੇ। ਜਿਸ ‘ਚ ਆਇਸ਼ਾ ਉਸ ਦੀ ਮਦਦ ਕਰੇਗੀ। ਇਸ ਤੋਂ ਇਲਾਵਾ ਜੇਕਰ ਕੰਮ ਦੀ ਗੱਲ ਕਰੀਏ ਤਾਂ ਟਾਈਗਰ ਦੀ ਫ਼ਿਲਮ ‘ਵਾਰ’ ਬਾਕਸਆਫਿਸ ‘ਤੇ ਸੁਪਰਹਿੱਟ ਸਾਬਿਤ ਹੋਈ ਸੀ। ਇਸ ਤੋਂ ਬਾਅਦ ਜਲਦੀ ਹੀ ਉਹ ਫ਼ਿਲਮ ‘ਬਾਗੀ-3’ ‘ਚ ਨਜ਼ਰ ਆਉਣਗੇ।