ਰਾਖੀ ਨੇ ਆਪਣੇ ਤਜ਼ਰਬੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਡਾਇਰੈਕਟਰ ਅਕਸਰ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਕਰਦੇ ਸੀ। ਉਸ ਨੇ ਕਿਹਾ, “ਮੈਂ ਘਰ ਤੋਂ ਇੱਥੇ ਆਈ ਸੀ। ਮੈਂ ਜੋ ਵੀ ਹਾਸਲ ਕੀਤਾ ਆਪਣੇ ਦਮ ‘ਤੇ ਕੀਤਾ ਹੈ। ਜਦੋਂ ਮੈਂ ਆਡੀਸ਼ਨ ਲਈ ਜਾਂਦੀ ਸੀ ਤਾਂ ਡਾਇਰੈਕਟਰ ਤੇ ਪ੍ਰੋਡਿਊਸਰ ਮੈਨੂੰ ਆਪਣਾ ਟੈਲੇਂਟ ਦਿਖਾਉਣ ਲਈ ਕਹਿੰਦੇ ਸੀ।
ਦੱਸ ਦਈਏ ਕਿ ਰਾਖੀ ਸਾਵੰਤ ਪਹਿਲੀ ਅਜਿਹੀ ਐਕਟਰਸ ਨਹੀਂ ਜਿਸ ਨੇ ਆਪਣੇ ਨਾਲ ਹੋਈ ਅਜਿਹੀ ਘਟਨਾ ਬਾਰੇ ਗੱਲ ਕੀਤੀ ਹੈ। ਹਾਲ ਹੀ ‘ਚ ਐਕਟਰਸ ਇਲੀਆਨਾ ਡਿਕਰੂਜ਼ ਨੇ ਵੀ ਆਪਣੇ ਨਾਲ ਅਜਿਹੇ ਹੀ ਤਜ਼ਰਬੇ ਨੂੰ ਸਾਂਝਾ ਕੀਤਾ ਸੀ।