ਚੰਡੀਗੜ੍ਹ: ਬਾਦਸ਼ਾਹ ਤੇ ਆਸਥਾ ਗਿੱਲ ਦੀ ਜੋੜੀ ਪਹਿਲਾਂ ਹੀ ਸਾਨੂੰ ‘ਅੱਭੀ ਤੋ ਪਾਰਟੀ ਸ਼ੁਰੂ ਹੁਈ ਹੈ’, ‘ਡੀਜੇ ਵਾਲੇ ਬਾਬੂ’ ਤੇ ‘ਹੈਪੀ-ਹੈਪੀ’ ਵਰਗੇ ਕਈ ਗਾਣੇ ਦੇ ਚੁੱਕੀ ਹੈ। ਹਾਲ ਹੀ ‘ਚ ਇਸ ਜੋੜੀ ਨੇ ਇੱਕ ਹੋਰ ਨਵਾਂ ਗਾਣਾ ਆਪਣੇ ਫੈਨਸ ਨੂੰ ਦਿੱਤਾ ਹੈ ਜਿਸ ‘ਚ ਆਸਥਾ ਨਾਲ ਨਜ਼ਰ ਆਇਆ ਬਿੱਗ ਬੌਸ 11 ਫੇਮ ਪ੍ਰਿਅੰਕ ਸ਼ਰਮਾ। ‘Buzz’ ਗਾਣੇ ‘ਚ ਪ੍ਰਿਅੰਕ ਤੇ ਆਸਥਾ ਦੀ ਜੋੜੀ ਬੇਹੱਦ ਪਸੰਦ ਕੀਤੀ ਗਈ ਹੈ।

 

ਆਸਥਾ ਦੀ ਆਵਾਜ਼ ਤੇ ਬਾਦਸ਼ਾਹ ਦਾ ਰੈਪ ਮਿਲ ਕੇ ਗਾਣੇ ਨੂੰ ਚਾਰਟਬਸਟਰ ਗਾਣਾ ਬਣਾ ਰਹੇ ਹਨ। ਬਾਦਸ਼ਾਹ ਪਹਿਲਾਂ ਹੀ ਆਪਣੇ ਰੈਪਸ ਤੇ ਵੱਖਰੇ ਸਟਾਈਲ ਦੇ ਸੌਂਗ ਕਰਕੇ ਕਾਫੀ ਫੇਮਸ ਹੈ। ਰੋਮਾਂਟਿਕ ਸੌਂਗ ਦੇਣ ਲਈ ਬਾਦਸ਼ਾਹ ਹਮੇਸ਼ਾ ਕੁਝ ਖਾਸ ਹੀ ਕਰਦਾ ਹੈ।

[embed]

ਆਸਥਾ ਦੇ ਨਾਲ ਗਾਣੇ ‘ਚ ਪ੍ਰਿਅੰਕ ਹੈ, ਜਿਸ ਦਾ ਇਹ ਪਹਿਲਾ ਮਿਊਜ਼ਿਕ ਵੀਡੀਓ ਹੈ। ਪਹਿਲਾਂ ਖਬਰ ਸੀ ਕਿ ਪ੍ਰਿਅੰਕ ਕਰਨ ਜੌਹਰ ਦੀ ਫ਼ਿਲਮ ‘SOTY-2’ ਦਾ ਹਿੱਸਾ ਹੋਵੇਗਾ ਪਰ ਅਜਿਹਾ ਨਹੀਂ ਹੋਇਆ। ਆਸਥਾ ਤੇ ਪ੍ਰਿਅੰਕ ਦੇ ਇਸ ਗਾਣੇ ਨੂੰ ਹੁਣ ਤੱਕ ਯੂ-ਟਿਊਬ ‘ਤੇ 20 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।