ਮੁੰਬਈ: ਬਿੱਗ ਬਾਸ 10 ਨੂੰ ਸ਼ੁਰੂ ਹੋਏ ਹੁਣ ਮਹੀਨਾ ਹੋਣ ਵਾਲਾ ਹੈ। ਅੱਜ ਰਾਤ ਇਸ ਘਰ ਦਾ ਪਹਿਲਾ ਕਪਤਾਨ ਚੁਣਿਆ ਜਾਏਗਾ। ਮੁਕਾਬਲਾ ਵੀਜੇ ਬਾਨੀ, ਓਮ ਸਵਾਮੀ ਤੇ ਮਨੂੰ ਪੰਜਾਬੀ ਵਿਚਾਲੇ ਹੈ। ਹਾਲਾਂਕਿ ਖਬਰ ਇਹ ਹੈ ਕਿ ਵਿਜੇ ਬਾਨੀ ਨੂੰ ਘਰ ਦਾ ਕਪਤਾਨ ਚੁਣ ਲਿਆ ਗਿਆ ਹੈ।



ਬਿੱਗ ਬਾਸ ਨੇ ਸ਼ਰਤ ਰੱਖੀ ਸੀ ਕਿ ਜੋ ਵੀ ਸਭ ਤੋਂ ਪਹਿਲਾਂ ਕਨਫੈਸ਼ਨ ਰੂਮ ਵਿੱਚ ਜਾਏਗਾ, ਉਹ ਕਪਤਾਨ ਦੇ ਅਹੁਦੇ ਲਈ ਲੜੇਗਾ। ਉਸ ਤੋਂ ਬਾਅਦ ਚੁਣੇ ਗਏ ਲੋਕਾਂ ਨੂੰ ਆਪਣੇ ਵੋਟ ਖੁਦ ਹਾਸਲ ਕਰਨੇ ਹੋਣਗੇ। ਖਬਰ ਹੈ ਕਿ ਸਭ ਤੋਂ ਵੱਧ ਵੋਟ ਬਾਨੀ ਨੂੰ ਮਿਲੇ, ਉਹ ਵੀ ਸੈਲੇਬ੍ਰਿਟੀ ਕਨਟੈਸਟੰਟਸ ਤੋਂ।



ਵੇਖਣਾ ਹੋਏਗਾ ਕਿ ਬਾਨੀ ਹੁਣ ਕਿਵੇਂ ਘਰ ਵਾਲਿਆਂ ਨੂੰ ਮੈਨੇਜ ਕਰਦੀ ਹੈ ਤੇ ਕਪਤਾਨ ਬਣਕੇ ਘਰ ਵਿੱਚ ਕੀ-ਕੀ ਬਦਲਾਅ ਲਿਆਉਂਦੀ ਹੈ।