'ਟਾਈਗਰ’ ਤੇ ‘ਸੁਲਤਾਨ’ ਵਾਂਗ ਧੂਮ ਮਚਾਏਗੀ ‘ਭਰਤ’!
ਏਬੀਪੀ ਸਾਂਝਾ | 16 Mar 2018 12:05 PM (IST)
ਮੁੰਬਈ: ਸਲਮਾਨ ਖਾਨ ਦੀ ਅਗਲੀ ਫਿਲਮ ‘ਭਰਤ’ ਜਲਦ ਆ ਰਹੀ ਹੈ। ਸਲਮਾਨ ਖ਼ਾਨ ਨਾਲ ਦੋ ਸਫ਼ਲ ਫਿਲਮਾਂ ਮਗਰੋਂ ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ ਤੀਜੀ ਫਿਲਮ ‘ਭਰਤ’ ਨਾਲ ਧਮਾਕਾ ਕਰਨ ਜਾ ਰਹੇ ਹਨ। ਦੋਹਾਂ ਨੇ ‘ਸੁਲਤਾਨ ਤੇ ਟਾਈਗਰ ਜ਼ਿੰਦਾ ਹੈ’ ਰਾਹੀਂ ਖੂਬ ਪ੍ਰਸੰਸ਼ਾ ਖੱਟੀ ਸੀ। ‘ਭਰਤ’ 2014 ’ਚ ਦੱਖਣੀ ਕੋਰੀਆ ਦੀ ਫਿਲਮ ‘ਔਡ ਟੂ ਮਾਈ ਫਾਦਰ’ ਦਾ ਇਹ ਰੀਮੇਕ ਹੈ। ਅਲੀ ਅੱਬਾਸ ਜ਼ਫ਼ਰ ਦਾ ਕਹਿਣਾ ਹੈ ਕਿ ਇਹ ਫਿਲਮ ‘ਟਾਈਗਰ’ ਤੇ ‘ਸੁਲਤਾਨ’ ਤੋਂ ਬਿਲਕੁਲ ਵੱਖਰੀ ਹੈ। ਅਲੀ ਨੇ ਕਿਹਾ ਕਿ ਸਲਮਾਨ ਨਾਲ ਕੰਮ ਕਰਕੇ ਫਿਲਮਸਾਜ਼ ਵਜੋਂ ਉਨ੍ਹਾਂ ਦੇ ਕੰਮ ’ਚ ਨਿਖਾਰ ਆਇਆ ਹੈ। ਜ਼ਫ਼ਰ ਨੇ ਕਿਹਾ,‘‘ਸਲਮਾਨ ਨਾਲ ਮੇਰੀ ਪਹਿਲੀ ਮੁਲਾਕਾਤ ਕੈਟਰੀਨਾ ਰਾਹੀਂ ਹੋਈ ਸੀ। ਅਸੀਂ ਦੋਵੇਂ ਸਲਮਾਨ ਦੇ ਘਰ ਗਏ ਸੀ। ਸਾਡੀ ਸਾਧਾਰਨ ਜਿਹੀ ਗੱਲਬਾਤ ਹੋਈ ਸੀ। ਮੈਨੂੰ ਉਸ ਸਮੇਂ ਨਹੀਂ ਪਤਾ ਸੀ ਕਿ ਮੈਂ ਸਲਮਾਨ ਨਾਲ ਫਿਲਮਾਂ ਬਣਾਉਣ ਜਾ ਰਿਹਾ ਹਾਂ।’’ ਜ਼ਫ਼ਰ ਨੇ ਕਿਹਾ ਕਿ ਜਦੋਂ ਫਿਲਮ ਨੂੰ ਰਿਲੀਜ਼ ਹੋਇਆਂ ਤਿੰਨ-ਚਾਰ ਮਹੀਨੇ ਹੋ ਗਏ ਹੋਣ ਤਾਂ ਉਸ ਨੂੰ ਦੇਖਣ ਮਗਰੋਂ ਹੀ ਨਵਾਂ ਤਜਰਬਾ ਹਾਸਲ ਹੁੰਦਾ ਹੈ।