ਚੰਡੀਗੜ੍ਹ: ਮਸ਼ਹੂਰ ਕਾਮੇਡੀ ਕਲਾਕਾਰ ਭਾਰਤੀ ਨੇ ਆਪਣੀ ਜ਼ਿੰਦਗੀ ਦੀ ਦੁਖਦਾਈ ਯਾਦ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਸ ਦੀ ਮਾਂ ਉਸ ਨੂੰ ਪੈਦਾ ਨਹੀਂ ਸੀ ਕਰਨਾ ਚਾਹੁੰਦੀ। ਉਸ ਨੇ ਦੱਸਿਆ ਕਿ ਪਰਿਵਾਰ ਦੀ ਮਾਲੀ ਹਾਲਤ ਸਹੀ ਨਹੀਂ ਇਸ ਕਰ ਕੇ ਉਸ ਦੀ ਮਾਂ ਉਸ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਸੀ।
ਭਾਰਤੀ ਨੇ ਅੱਗੇ ਕਿਹਾ ਕਿ ਜਦ ਉਸ ਨੇ ਪਹਿਲੀ ਵਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਸੀ ਤਾਂ ਉਸ ਦੀ ਮਾਂ ਆਈਸੀਯੂ ਵਿੱਚ ਭਰਤੀ ਸੀ। ਉਹ ਪ੍ਰਫਾਰਮ ਨਹੀਂ ਸੀ ਚਾਹੁੰਦੀ, ਪਰ ਉਸ ਦੀ ਮਾਂ ਨੇ ਉਸ ਨੂੰ ਉਤਸ਼ਾਹਿਤ ਕੀਤਾ ਤੇ ਇਸ ਤਰ੍ਹਾਂ ਉਸ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।
ਕਾਮੇਡੀ ਦੀ ਦੁਨੀਆ ਵਿੱਚ ਭਾਰਤੀ ਇਸ ਸਮੇਂ ਇੱਕ ਵੱਡਾ ਨਾਂਅ ਹੈ। ਭਾਰਤੀ ਸਟੇਜ ਪ੍ਰਫਾਰਮੈਂਸ ਤੋਂ ਲੈ ਕੇ ਫ਼ਿਲਮਾਂ ਤਕ ਆਪਣੀ ਧਾਕ ਜਮਾ ਚੁੱਕੀ ਹੈ। ਭਾਰਤੀ ਦੀ ਮਾਂ ਹੁਣ ਉਸ ਦੀ ਪ੍ਰਸਿੱਧੀ ਤੇ ਮੁਕਾਮ 'ਤੇ ਬਹੁਤ ਖੁਸ਼ ਹੈ।