ਰਣਵੀਰ ਸਿੰਘ ਦਾ ਫਿਟਨੈੱਸ ਚੈਲੰਜ, ਸਿਧਾਰਥ-ਆਦਿੱਤਿਆ ਹੋਏ ਹੈਰਾਨ
ਏਬੀਪੀ ਸਾਂਝਾ | 01 Jun 2018 05:28 PM (IST)
ਮੁੰਬਈ: ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌਰ ਦੇ ਫਿੱਟਨੈਸ ਚੈਲੰਜ ਬਾਰੇ ਤਾਂ ਸਭ ਨੇ ਕਾਫੀ ਸੁਣ ਹੀ ਲਿਆ ਹੋਵੇਗਾ। ‘ਹਮ ਫਿੱਟ ਤੋ ਇੰਡੀਆ ਫਿੱਟ’ ਕਾਫੀ ਫੇਮਸ ਹੋ ਗਿਆ ਹੈ। ਇਸ ਚੈਲੰਜ ਨੂੰ ਵੱਖ-ਵੱਖ ਲੋਕਾਂ ਨੇ ਆਪਣੇ ਅੰਦਾਜ਼ ‘ਚ ਪੂਰਾ ਕੀਤਾ ਹੈ। ਜਿੱਥੇ ਖਿਡਾਰੀਆਂ ਨੇ ਇਸ ਚੈਲੰਜ ਨੂੰ ਪੂਰਾ ਕੀਤਾ, ਉੱਥੇ ਹੀ ਬਾਲੀਵੁੱਡ ਸਟਾਰਸ ਵੀ ਕਿਸੇ ਤੋਂ ਪਿੱਛੇ ਨਹੀਂ ਰਹੇ। ਸਟਾਰਸ ਨੇ ਵਰਕਆਉਟ ਦਾ ਵੀਡੀਓ ਸ਼ੇਅਰ ਕਦੇ ਹੋਏ ਨਾਲ-ਨਾਲ ਫਿੱਟਨੈਸ ਦੇ ਮਹੱਤਵ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਲਿਸਟ ‘ਚ ਇੱਕ ਹੋਰ ਨਾਂ ਜੁੜ ਗਿਆ ਹੈ ਜੋ ਬਾਲੀਵੁੱਡ ਦੇ ਐਨਰਜੈਟਿਕ ਐਕਟਰ ਰਣਵੀਰ ਸਿੰਘ ਦਾ ਹੈ। ਰਣਵੀਰ ਨੇ ਆਪਣੇ ਹੀ ਅੰਦਾਜ਼ ‘ਚ ਇਸ ਚੈਲੰਜ ਨੂੰ ਅੱਗੇ ਵਧਾਇਆ ਹੈ। [embed]https://www.instagram.com/p/BjZlVIdFY66/?taken-by=ranveersingh[/embed] ਰਣਵੀਰ ਦੀ ਇਸ ਚੈਲੰਜ ਨੂੰ ਪੂਰਾ ਕਰਨ ‘ਚ ਮਦਦ ਕੀਤੀ, ਉਸ ਦੇ ਫ੍ਰੈਂਡਸ ਸਿਧਾਰਥ ਮਲਹੋਤਰਾ ਤੇ ਆਦਿੱਤਿਆ ਰਾਏ ਕਪੂਰ ਨੇ। ਵੀਡੀਓ ‘ਚ ਆਦਿੱਤਿਆ ਤੇ ਸਿਡ ਮਿਲ ਕੇ ਰਣਵੀਰ ਦੀ ਬਾਡੀ ਦੀ ਤਾਰੀਫ ਕਰ ਰਹੇ ਹਨ। ਹਾਂਲਾਕਿ ਸ਼ੁਰੂਆਤ ‘ਚ ਲੱਗਦਾ ਹੈ ਕਿ ਦੋਵੇਂ ਕਿਸੇ ਕੁੜੀ ਦੀ ਤਾਰੀਫ ਕਰ ਰਹੇ ਹਨ ਪਰ ਜਦੋਂ ਕੈਮਰਾ ਮੂਵ ਕਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਅਸਲ ਮਸਲਾ ਕੀ ਹੈ।