ਮੁੰਬਈ: ਸੰਨੀ ਲਿਓਨੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਕੁਝ ਦਿਨ ਪਹਿਲਾਂ ਹੀ ਸੰਨੀ ਲਿਓਨੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਐਲਾਨ ਕੀਤਾ ਸੀ ਕਿ ਉਹ ਆਪਣੇ ਇੱਕ ਫੈਨ ਨਾਲ ਲਾਸ ਏਂਜਲਸ ਲੰਚ ਕਰੇਗੀ ਪਰ ਸੰਨੀ ਨਾਲ ਲੰਚ ਕਰਨ ਲਈ ਤੁਹਾਨੂੰ ਚੈਰਿਟੀ ਬਜ਼ ਆਕਸ਼ਨ ਵਿੱਚ ਸਭ ਤੋਂ ਉੱਚੀ ਬੋਲੀ ਲਾਉਣੀ ਹੋਵੇਗੀ।

ਸੰਨੀ ਲਿਓਨੀ ਨੇ ਇਹ ਕਦਮ ਦ ਲਿਊਕੇਮਿਆ ਤੇ ਲਿੰਫੋਮਾ ਸੋਸਾਇਟੀ ਲਈ ਫੰਡ ਇਕੱਠਾ ਕਰਨ ਦੇ ਮਕਸਦ ਨਾਲ ਚੁੱਕਿਆ ਹੈ। ਮਿਡ-ਡੇ ਨੇ ਇੱਕ ਸੂਤਰ ਦੇ ਹਵਾਲੇ ਤੋਂ ਇਹ ਕਿਹਾ ਹੈ ਕਿ ਸੰਨੀ ਇਸ ਲੰਚ ਰਾਹੀਂ 25000 ਡਾਲਰ ਯਾਨੀ ਤਕਰੀਬਨ ਇੱਕ ਲੱਖ 68 ਹਜ਼ਾਰ ਰੁਪਏ ਇਕੱਠਾ ਕਰਨਾ ਚਾਹੁੰਦੀ ਹੈ।

ਸੂਤਰ ਨੇ ਮਿਡ ਡੇਅ ਨੂੰ ਦੱਸਿਆ ਕਿ ਸੰਨੀ ਸੋਸ਼ਲ ਵਰਕ ਨੂੰ ਉਤਸ਼ਾਹਤ ਕਰਦੀ ਹੈ। ਇਸ ਪਲੇਟਫਾਰਮ ਰਾਹੀਂ ਉਹ 25 ਹਜ਼ਾਰ ਡਾਲਰ ਜਮ੍ਹਾ ਕਰਨੇ ਚਾਹੁੰਦੀ ਹੈ। ਇਸ ਚੈਰਿਟੀ ਈਵੈਂਟ ਵਿੱਚ ਫੈਨ ਸੰਨੀ ਨਾਲ ਦੋ ਘੰਟੇ ਬਿਤਾ ਸਕਦਾ ਹੈ।

ਸੂਤਰ ਨੇ ਦੱਸਿਆ ਕਿ ਸੰਨੀ ਫਿਲਹਾਲ ਆਪਣੀ ਤਮਿਲ ਫ਼ਿਲਮ ਵਿਰਾਮਾਦੇਵੀ ਦੀ ਸ਼ੂਟਿੰਗ ਵਿੱਚ ਬਿਜ਼ੀ ਹੈ। ਇਸ ਲਈ ਇਸ ਸਮਾਗਮ ਦਾ ਦਿਨ ਫਿਲਹਾਲ ਤੈਅ ਨਹੀਂ ਹੋਇਆ। ਇਸ ਸਮਾਗਸ ਲਈ ਚੈਰਿਟੀ ਬਜ਼ ਨਾਂਅ ਦੀ ਵੈੱਬਸਾਈਟ 'ਤੇ ਬੋਲੀ ਲੱਗਣੀ ਵੀ ਸ਼ੁਰੂ ਹੋ ਗਈ ਹੈ, ਜੋ ਪੰਜ ਜੂਨ ਤਕ ਜਾਰੀ ਰਹੇਗੀ।