ਮੁੰਬਈ: ਵਰੁਣ ਧਵਨ ਦੇ ਭਰਾ ਤੇ ਫ਼ਿਲਮਮੇਕਰ ਡੇਵਿਡ ਧਵਨ ਦੇ ਵੱਡੇ ਬੇਟੇ ਦੇ ਘਰ 30 ਮਈ ਨੂੰ ਬੇਟੀ ਨੇ ਜਨਮ ਲਿਆ ਹੈ। ਇਸ ਖ਼ਬਰ ‘ਤੇ ਅਜੇ ਕਿਸੇ ਦਾ ਵੀ ਕੋਈ ਬਿਆਨ ਨਹੀਂ ਆਇਆ। ਖ਼ਬਰ ਪੱਕੀ ਹੈ ਕਿ ਜਾਹਨਵੀ ਧਵਨ ਬੱਚੀ ਦੀ ਮਾਂ ਬਣ ਗਈ ਹੈ।
ਧਵਨ ਫੈਮਿਲੀ ‘ਚ ਜਸ਼ਨ ਦਾ ਮਾਹੌਲ ਹੈ। ਜਲਦੀ ਹੀ ਬੱਚੇ ਨੂੰ ਘਰ ਲੈ ਕੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਵਰੁਣ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਇਸ ਖ਼ਬਰ ‘ਤੇ ਮੋਹਰ ਲਾਈ ਹੈ। ਬੱਚੀ ਦੇ ਜਨਮ ਦੀ ਖੁਸ਼ੀ ‘ਚ ਪਰਿਵਾਰ ਜਲਦੀ ਹੀ ਗ੍ਰੈਂਡ ਪਾਰਟੀ ਵੀ ਕਰਨ ਜਾ ਰਿਹਾ ਹੈ।
ਜਾਹਨਵੀ ਨੂੰ ਹਸਪਤਾਲ ‘ਚ ਮਿਲਣ ਵਰੁਣ ਦੀ ਰੂਮਰ ਗਰਲਫ੍ਰੈਂਡ ਨਤਾਸ਼ਾ ਵੀ ਪਹੁੰਚੀ ਸੀ ਤੇ ਵਰੁਣ ਵੀ ਆਪਣੀ ਭਤੀਜੀ ਨੂੰ ਮਿਲਣ ਗਏ, ਜਿੱਥੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ ਤੇ ਤਸਵੀਰ ‘ਚ ਵਰੁਣ ਦੀ ਖੂਸ਼ੀ ਸਾਫ ਨਜ਼ਰ ਆ ਰਹੀ ਹੈ।
ਵਰੁਣ ਧਵਨ ਦੇ ਭਰਾ ਰੋਹਿਤ ਨੇ ‘ਢਿਸ਼ੂਮ’ ਤੇ ‘ਦੇਸੀ ਬੁਆਏਜ਼’ ਫ਼ਿਲਮਾਂ ਡਾਇਰੈਕਟ ਕੀਤੀਆ ਹਨ। ਹੁਣ ਰੋਹਿਤ ਧਵਨ ਜਲਦੀ ਹੀ ਰਿਤਿਕ ਰੋਸ਼ਨ ਤੇ ਦਿਸ਼ਾ ਪਾਟਨੀ ਦੇ ਨਾਲ ਫ਼ਿਲਮ ਕਰਨ ਜਾ ਰਹੇ ਹਨ ਜਿਸ ਦੀ ਅਜੇ ਕੋਈ ਕੰਨਫਰਮੇਸ਼ਨ ਨਹੀਂ ਆਈ।