ਮੁੰਬਈ: ਬਾਲੀਵੁੱਡ ਐਕਟਰ ਹਰਸ਼ਵਰਧਨ ਦੀ ਦੂਜੀ ਫ਼ਿਲਮ ‘ਭਾਵੇਸ਼ ਜੋਸ਼ੀ’ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਹਰਸ਼ਵਰਧਨ ਦੀ ਫ਼ਿਲਮ 'ਮਿਰਜ਼ੀਆ' ਆਈ ਸੀ ਜਿਸ ਨੇ ਫੈਨਸ ਨੂੰ ਨਿਰਾਸ਼ ਹੀ ਕੀਤਾ ਸੀ। ਹੁਣ ਫੈਨਸ ਦੇ ਨਾਲ-ਨਾਲ ਹਰਸ਼ ਨੂੰ ਆਪਣੀ ਇਸ ਫ਼ਿਲਮ ਤੋਂ ਕਾਫੀ ਉਮੀਦ ਹੈ।



ਰਹਸ਼ ਆਪਣੀ ਫ਼ਿਲਮ ਨੂੰ ਕਾਫੀ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ। ਪਹਿਲਾਂ ਉਨ੍ਹਾਂ ਨੇ ਰਣਵੀਰ ਦੀ 'ਡੈੱਡਪੂਲ-2' ਦੀ ਸਕ੍ਰੀਨਿੰਗ ‘ਤੇ ਭਾਵੇਸ਼ ਜੋਸ਼ੀ ਨੂੰ ਪ੍ਰਮੋਟ ਕੀਤਾ ਤੇ ਹੁਣ ਹਾਲ ਹੀ ‘ਚ ਉਹ ਮੁੰਬਈ ਦੇ ਮੌਲ ‘ਚ ਫ਼ਿਲਮ ਨੂੰ ਪ੍ਰਮੋਟ ਕਰਦੇ ਨਜ਼ਰ ਆਏ। ਇੱਥੇ ਹਰਸ਼ ਨੇ ਮਾਸਕ ਪਾ ਕੇ ਐਂਟਰੀ ਕੀਤੀ।



ਹਰਸ਼ਵਰਧਨ ਨੇ ਫ਼ਿਲਮ ਨੂੰ ਭਾਵੇਸ਼ ਜੋਸ਼ੀ ਦੇ ਅੰਦਾਜ਼ ‘ਚ ਹੀ ਪ੍ਰਮੋਟ ਕੀਤਾ ਯਾਨੀ ਲਾਈਵ ਐਕਸ਼ਨ ਕਰਦੇ ਹੋਏ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ। ਹਰਸ਼ਵਰਧਨ ਨੇ ਜੋਸ਼ੀ ਅੰਦਾਜ਼ ‘ਚ 10 ਫਾਈਟਰਸ ਨਾਲ ਮਿਲ ਕੇ ਇੱਥੇ ਆਪਣੇ ਐਕਸ਼ਨ ਦਾ ਦਮ ਦਿਖਾਇਆ ਤੇ ਲੋਕਾਂ ਨੂੰ ਐਂਟਰਟੇਨ ਕੀਤਾ।



ਇਸ ਫ਼ਿਲਮ ਦਾ ਡਾਇਰੈਕਸ਼ਨ ‘ਉਡਾਨ’ ਤੇ ‘ਲੁਟੇਰਾ’ ਜਿਹੀਆਂ ਫ਼ਿਲਮਾਂ ਦਾ ਡਾਇਰੈਕਸ਼ਨ ਕਰ ਚੁੱਕੇ ਡਾਇਰੈਕਟਰ ਵਿਕ੍ਰਮਾਦਿੱਤਿਆ ਮੋਟਵਾਨੀ ਨੇ ਕੀਤਾ ਹੈ। ਹਰਸ਼ ਦੀ ਫ਼ਿਲਮ ਦੇ ਨਾਲ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੇ ਨਾਲ ਹੀ ਦਿਲਚਸਪ ਗੱਲ ਹੈ ਕਿ ਸੋਨਮ ਦੀ ਫ਼ਿਲਮ 'ਵੀਰੇ ਦੀ ਵੈਡਿੰਗ' ਵੀ 1 ਜੂਨ ਨੂੰ ਹੀ ਰਿਲੀਜ਼ ਹੋ ਰਹੀ ਹੈ। ਦੇਖਦੇ ਹਾਂ ਕਿ ਇਸ ਵਾਰ ਬਾਕਸ-ਆਫਿਸ ਦੀ ਲੜਾਈ ਭੈਣ ਸੋਨਮ ਜਿੱਤੇਗੀ ਜਾਂ ਭਰਾ ਹਰਸ਼ਵਰਧਨ ਕਪੂਰ।