ਮੁੰਬਈ: ਤਾਪਸੀ ਪਨੂੰ ਬੇਹਤਰੀਨ ਅਦਾਕਾਰਾ ਹੈ, ਇਸ ‘ਚ ਕੋਈ ਸ਼ੱਕ ਨਹੀਂ। ਹਾਲ ਹੀ ‘ਚ ਤਾਪਸੀ ਨੂੰ ‘ਦਿਲ ਜੰਗਲੀ’ ਫ਼ਿਲਮ ‘ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਖ਼ਬਰਾਂ ਹਨ ਕਿ ਉਹ ਉਹ ਬਾਲੀਵੁੱਡ ਦੇ ਸੁਪਰਸਟਾਰ ਰਿਸ਼ੀ ਕਪੂਰ ਨਾਲ ਫ਼ਿਲਮ 'ਮੁਲਕ' 'ਚ ਨਜ਼ਰ ਆਵੇਗੀ, ਜਿਸ ਨੂੰ ਹਨੀ ਤ੍ਰੇਹਨ ਡਾਇਰੈਕਟ ਕਰ ਰਹੇ ਹਨ।



ਫ਼ਿਲਮ ‘ਚ ਤਾਪਸੀ ਦੀ ਜੋੜੀ ਪਹਿਲਾ ਨਵਾਜੂਦੀਨ ਸਿੱਦੀਕੀ ਨਾਲ ਬਣਨੀ ਸੀ।ਪਰ ਤਾਪਸੀ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ। ਫ਼ਿਲਮ ਦੇ ਡਾਇਰੈਕਟਰ ਨੇ ਜਦੋਂ ਤਾਪਸੀ ਨੂੰ ਕਿਹਾ ਕਿ ਫ਼ਿਲਮ ‘ਚ ਉਹ ਨਵਾਜ਼ ਨਾਲ ਨਜ਼ਰ ਆਵੇਗੀ ਤਾਂ ਤਾਪਸੀ ਨੇ ਪਹਿਲਾ ਫ਼ਿਲਮ ਲਈ ਇਨਕਾਰ ਕਰ ਦਿੱਤਾ ਸੀ।

ਇਹ ਇੱਕ ਕ੍ਰਾਈਮ ਥ੍ਰਿਲਰ ਫ਼ਿਲਮ ਹੋਵੇਗੀ। ਹਨੀ ਇਸ ਤੋਂ ਪਹਿਲਾ ਫ਼ਿਲਮ ‘ਪੀਕੂ’ ਦੇ ਸਹਿ-ਡਾਇਰੈਕਟਰ ਰਹ ਚੁੱਕੇ ਹਨ। ਇਸ ਫ਼ਿਲਮ ‘ਚ ਹਨੀ ਤਾਪਸੀ ਨੂੰ ਚਾਹੁੰਦੇ ਸੀ, ਪਰ ਤਾਪਸੀ ਕੋਲ ਪਹਿਲਾ ਹੀ ਫ਼ਿਲਮਾਂ ਦੀ ਲਾਈਨ ਲੱਗੀ ਹੋਈ ਹੈ।



ਤਾਪਸੀ ਲਗਾਤਾਰ ਚਾਰ ਫ਼ਿਲਮਾਂ 'ਮੁਲਕ', 'ਸੂਰਮਾ', 'ਮਨਮਜ਼ੀਆਂ' ਤੇ 'ਵੁਮਨੀਆ' ‘ਚ ਨਜ਼ਰ ਆਵੇਗੀ। 'ਵੁਮਨੀਆ' ‘ਚ ਤਾਪਸੀ ਨਾਲ ਕਿਰਤੀ ਸੈਨਨ ਨਜ਼ਰ ਆਵੇਗੀ। ਫ਼ਿਲਮ ਪ੍ਰੋਫੈਸ਼ਨਲ ਸ਼ੂਟਰਜ਼ ‘ਤੇ ਅਧਾਰਤ ਹੈ। ਤਾਪਸੀ ਦੀ ਐਕਟਿੰਗ ਨੂੰ ਸਭ ਨੇ ‘ਬੇਬੀ’ ਤੇ ‘ਸ਼ਬਾਨਾ’ ਫ਼ਿਲਮ ‘ਚ ਖੂਬ ਪਸੰਦ ਕੀਤਾ ਸੀ।