Bharti Singh Second Pregnancy: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ, ਜੋ ਆਪਣੇ ਹਰ ਅੰਦਾਜ਼ ਦੇ ਚਲਦਿਆਂ ਪ੍ਰਸ਼ੰਸਕਾਂ ਦੇ ਦਿਲਾਂ ਉੱਤੇ ਰਾਜ ਕਰਦੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਿਚਾਲੇ ਕਾਮੇਡੀ ਸਟਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ 'ਚ 'ਦਿ ਦੇਬੀਨਾ ਬੈਨਰਜੀ ਸ਼ੋਅ' 'ਚ ਭਾਰਤੀ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਹ ਗਰਭਵਤੀ ਹੈ।
ਦਰਅਸਲ, ਸ਼ੋਅ 'ਤੇ ਗੱਲਬਾਤ ਦੌਰਾਨ ਦੇਬੀਨਾ ਬੈਨਰਜੀ ਨੇ ਭਾਰਤੀ ਸਿੰਘ ਨੂੰ ਇੱਕ ਗਿਫਟ ਹੈਂਪਰ ਦਿੱਤਾ ਅਤੇ ਕਾਮੇਡੀਅਨ ਨੇ ਪੁੱਛਿਆ, "ਮੈਨੂੰ ਇਸ ਸ਼ੋਅ ਵਿੱਚ ਦੁਬਾਰਾ ਕਦੋਂ ਬੁਲਾਇਆ ਜਾਵੇਗਾ? ਮੈਂ ਇੱਕ ਵਾਰ ਫਿਰ ਇਹ ਹੈਂਪਰ ਲੈਣਾ ਚਾਹੁੰਦੀ ਹਾਂ।" ਇਸ 'ਤੇ ਦੇਬੀਨਾ ਕਹਿੰਦੀ ਹੈ, "ਜਦੋਂ ਤੁਸੀਂ ਦੁਬਾਰਾ ਗਰਭਵਤੀ ਹੋਵੋਗੇ ਤਾਂ ਅਸੀਂ ਤੁਹਾਨੂੰ ਜ਼ਰੂਰ ਬੁਲਾਵਾਂਗੇ।" ਇਸ 'ਤੇ ਭਾਰਤੀ ਸਿੰਘ ਨੇ ਮਜ਼ਾਕ 'ਚ ਕਿਹਾ, ''ਮੈਂ 6 ਮਹੀਨੇ ਦੀ ਗਰਭਵਤੀ ਹਾਂ। ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਇਹ ਸਿਰਫ ਇੱਕ ਮਜ਼ਾਕ ਸੀ।
ਇਸ ਸ਼ੋਅ ਦੌਰਾਨ ਕਾਮੇਡੀਅਨ ਨੇ ਦੱਸਿਆ ਸੀ ਕਿ ਉਹ ਬੇਟੀ ਚਾਹੁੰਦੀ ਸੀ ਅਤੇ ਉਸ ਨੇ ਸੋਚਿਆ ਸੀ ਕਿ ਉਸ ਦੀ ਬੇਟੀ ਹੋਵੇਗੀ ਪਰ ਉਸ ਦਾ ਇੱਕ ਬੇਟਾ ਹੋਇਆ। ਉਹ ਦੂਜੀ ਵਾਰ ਗਰਭ ਅਵਸਥਾ ਦੀ ਯੋਜਨਾ ਬਣਾ ਰਹੀ ਹੈ ਅਤੇ ਮਾਂ ਬਣਨਾ ਚਾਹੁੰਦੀ ਹੈ।
ਭਾਰਤੀ ਸਿੰਘ ਨੇ ਵੀ ਕਈ ਵਾਰ ਆਪਣੇ ਪਤੀ ਹਰਸ਼ ਲਿੰਬਾਚੀਆ ਕੋਲ ਇਹ ਇੱਛਾ ਪ੍ਰਗਟਾਈ ਸੀ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਮੇਡੀਅਨ ਜਲਦੀ ਹੀ ਚੰਗੀ ਖਬਰ ਦੇ ਸਕਦੀ ਹੈ। ਉਹ ਚਾਹੁੰਦੀ ਹੈ ਕਿ ਇਸ ਵਾਰ ਧੀ ਹੋਵੇ। ਇਸ ਨਾਲ ਉਨ੍ਹਾਂ ਦਾ ਪਰਿਵਾਰ ਪੂਰਾ ਹੋ ਜਾਵੇਗਾ ਅਤੇ ਕਾਮੇਡੀਅਨ ਨੇ ਖੁਦ ਅਜਿਹਾ ਕਿਹਾ ਹੈ। ਉਸ ਨੇ ਇਹ ਵੀ ਦੱਸਿਆ ਕਿ ਸਾਢੇ 10 ਮਹੀਨਿਆਂ ਬਾਅਦ ਉਸ ਦੇ ਪੁੱਤਰ ਨੇ ਜਨਮ ਲਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।