Celina Jaitly Shocking Post: ਕੋਲਕਾਤਾ ਦੀ ਮਹਿਲਾ ਡਾਕਟਰ ਦੇ ਕਤਲ ਨੂੰ ਲੈ ਦੇਸ਼ ਭਰ ਵਿੱਚ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ। ਇਸ ਵਿਚਾਲੇ ਆਮ ਜਨਤਾ ਦੇ ਨਾਲ-ਨਾਲ ਫਿਲਮੀ ਸਿਤਾਰੇ ਤੱਕ ਇਸ ਉੱਪਰ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਇਸ ਵਿਚਾਲੇ ਅਦਾਕਾਰਾ ਸੇਲਿਨਾ ਜੇਟਲੀ ਇਸ ਬਾਰੇ ਗੱਲ ਕਰਦੀ ਹੋਈ ਨਜ਼ਰ ਆਈ ਕਿ ਕਿਵੇਂ "ਹਮੇਸ਼ਾ ਗਲਤੀ ਪੀੜਤਾ ਦੀ ਹੁੰਦੀ ਹੈ" ਅਤੇ ਇਸ ਨਾਲ ਇੱਕ ਬੁਰੇ ਪਲ ਨੂੰ ਯਾਦ ਕੀਤਾ ਕਿ ਕਿਵੇਂ ਇੱਕ ਵਿਅਕਤੀ ਨੇ ਇੱਕ ਵਾਰ ਉਸ ਨੂੰ ਆਪਣਾ 'ਪ੍ਰਾਈਵੇਟ ਪਾਰਟ' ਦਿਖਾਇਆ ਸੀ। 



ਸੇਲਿਨਾ ਜੇਟਲੀ, ਜੋ ਕਿ ਸਾਬਕਾ ਬਿਊਟੀ ਕਵੀਨ ਵੀ ਹੈ, ਉਨ੍ਹਾਂ ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੀ ਛੇਵੀਂ ਜਮਾਤ ਦੀ ਇਕ ਫੋਟੋ ਸ਼ੇਅਰ ਕੀਤੀ। ਸੇਲਿਨਾ ਨੇ ਲਿਖਿਆ, "ਪੀੜਤ ਹਮੇਸ਼ਾ ਦੋਸ਼ੀ ਹੁੰਦਾ ਹੈ: ਇਸ ਤਸਵੀਰ ਵਿੱਚ ਮੈਂ 6ਵੀਂ ਕਲਾਸ ਵਿੱਚ ਸੀ, ਜਦੋਂ ਨੇੜੇ ਦੇ ਇੱਕ ਕਾਲਜ ਦੇ ਮੁੰਡੇ ਮੇਰੇ ਸਕੂਲ ਦੇ ਬਾਹਰ ਇੰਤਜ਼ਾਰ ਕਰਨ ਲੱਗੇ। ਉਹ ਹਰ ਰੋਜ਼ ਸਕੂਲ ਰਿਕਸ਼ਾ ਦਾ ਪਿੱਛਾ ਕਰਦੇ ਹੋਏ ਘਰ ਤੱਕ ਆਉਂਦੇ-ਜਾਂਦੇ ਸਨ।"


ਉਨ੍ਹਾਂ ਕਿਹਾ ਕਿ ਉਸਨੇ ਉਹਨਾਂ ਨੂੰ ਧਿਆਨ ਨਾ ਦੇਣ ਦਾ ਨਾਟਕ ਕੀਤਾ ਅਤੇ "ਕੁਝ ਦਿਨਾਂ ਬਾਅਦ ਉਹਨਾਂ ਨੇ ਮੇਰਾ ਧਿਆਨ ਖਿੱਚਣ ਲਈ ਸੜਕ ਦੇ ਵਿਚਕਾਰ ਮੇਰੇ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਕਿਸੇ ਨੇ ਵੀ ਇਸ ਵਿਰੁੱਧ ਆਵਾਜ਼ ਨਹੀਂ ਉਠਾਈ।"



ਸੇਲਿਨਾ ਨੂੰ ਉਸ ਦੇ ਅਧਿਆਪਕ ਨੇ ਝਿੜਕਿਆ ਸੀ। "ਮੈਨੂੰ ਇੱਕ ਅਧਿਆਪਕ ਦੁਆਰਾ ਦੱਸਿਆ ਗਿਆ ਸੀ: ਇਹ ਇਸ ਲਈ ਸੀ ਕਿਉਂਕਿ ਮੈਂ ਬਹੁਤ ਪੱਛਮੀ ਸੀ ਅਤੇ ਮੈਂ ਢਿੱਲੇ ਕੱਪੜੇ ਨਹੀਂ ਪਾਉਂਦੀ ਸੀ ਅਤੇ ਤੇਲ ਲਗਾ ਕੇ ਆਪਣੇ ਵਾਲਾਂ ਦੀ ਗੁੱਤ ਨਹੀਂ ਕਰਦੀ ਸੀ।   ਇਹ ਮੇਰੀ ਗਲਤੀ ਸੀ!" ਅਦਾਕਾਰਾ ਨੇ ਅੱਗੇ ਕਿਹਾ ਕਿ ਉਹ ਸਾਲਾਂ ਤੱਕ ਇਸ ਲਈ ਖੁਦ ਨੂੰ ਦੋਸ਼ੀ ਠਹਿਰਾਉਂਦੀ ਰਹੀ।






ਉਨ੍ਹਾਂ ਦੱਸਿਆ ਕਿ ਜਦੋਂ ਉਹ 11ਵੀਂ ਜਮਾਤ ਵਿੱਚ ਸੀ ਤਾਂ ਉਨ੍ਹਾਂ ਨਾਲ ਕਿਵੇਂ ਧੱਕੇਸ਼ਾਹੀ ਹੋਈ ਸੀ। "ਮੈਨੂੰ ਅਜੇ ਵੀ ਯਾਦ ਹੈ ਕਿ ਉਨ੍ਹਾਂ ਨੇ ਮੇਰੇ ਸਕੂਟਰ ਦੀਆਂ ਬ੍ਰੇਕ ਤਾਰਾਂ ਕੱਟ ਦਿੱਤੀਆਂ ਕਿਉਂਕਿ ਮੈਂ ਉਨ੍ਹਾਂ ਕਾਲਜ ਦੇ ਲੜਕਿਆਂ ਨੂੰ ਸਵੀਕਾਰ ਨਹੀਂ ਕਰ ਰਹੀ ਸੀ ਜੋ ਮੇਰੇ ਨਾਲ ਦੁਰਵਿਵਹਾਰ ਕਰਦੇ ਸਨ ਅਤੇ ਮੈਨੂੰ ਬਦਨਾਮ ਕਰਦੇ ਸਨ ਅਤੇ ਮੇਰੇ ਸਕੂਟਰ 'ਤੇ ਅਸ਼ਲੀਲ ਨੋਟ ਛੱਡ ਦਿੰਦੇ ਸਨ।"


 


"ਮੇਰੇ ਸਹਿਪਾਠੀ ਮੇਰੇ ਲਈ ਡਰ ਗਏ ਅਤੇ ਉਨ੍ਹਾਂ ਸਾਡੇ ਅਧਿਆਪਕਾਂ ਨੂੰ ਦੱਸਿਆ। ਮੇਰੇ ਕਲਾਸ ਟੀਚਰ ਨੇ ਮੈਨੂੰ ਫੋਨ ਕੀਤਾ ਅਤੇ ਮੈਨੂੰ ਕਿਹਾ, 'ਤੂੰ ਇੱਕ ਫਾਰਵਰਡ ਕਿਸਮ ਦੀ ਕੁੜੀ ਲੱਗਦੀ ਆ, ਸਕੂਟੀ ਚਲਾਉਂਦੀ ਆ ਅਤੇ ਛੋਟੇ ਖੁੱਲ੍ਹੇ ਵਾਲ ਰੱਖਦੀ ਆ, ਐਕਸਟ੍ਰਾਂ ਕਲਾਸਾਂ ਵਿੱਚ ਜੀਨਸ ਪਾਉਂਦੀ ਹੋ, ਇਸ ਲਈ ਮੁੰਡੇ ਸੋਚਦੇ ਹਨ ਕਿ ਤੁਹਾਡਾ ਕਿਰਦਾਰ ਲੂਜ਼ ਹੈ' ਇਹ ਹਮੇਸ਼ਾ ਮੇਰੀ ਗਲਤੀ ਸੀ "ਮੈਨੂੰ ਅਜੇ ਵੀ ਉਹ ਦਿਨ ਯਾਦ ਹੈ ਜਦੋਂ ਮੈਂ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਸਕੂਟਰ ਤੋਂ ਛਾਲ ਮਾਰੀ ਸੀ ਕਿਉਂਕਿ ਮੇਰੀ ਬ੍ਰੇਕ ਤਾਰ ਕੱਟ ਦਿੱਤੀ ਗਈ ਸੀ"



ਕਰਨਲ ਦਾਦਾ ਦਾ ਉਡਾਇਆ ਮਜ਼ਾਕ


ਉਨ੍ਹਾਂ ਕਿਹਾ ਕਿ ਉਸ ਨੂੰ ਬਹੁਤ ਸੱਟ ਲੱਗੀ ਸੀ ਅਤੇ "ਫਿਰ ਵੀ ਇਹ ਮੇਰੀ ਗਲਤੀ ਸੀ"। "ਮੇਰੀ ਸਕੂਟਰੀ ਖਰਾਬ ਹੋ ਗਈ ਸੀ... ਮੈਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸੱਟ ਲੱਗੀ ਸੀ... ਅਤੇ ਮੈਨੂੰ ਦੱਸਿਆ ਗਿਆ ਸੀ ਕਿ ਇਹ ਮੇਰੀ ਗਲਤੀ ਸੀ! ਮੇਰੇ ਸੇਵਾਮੁਕਤ ਕਰਨਲ ਦਾਦਾ, ਜਿਨ੍ਹਾਂ ਨੇ ਆਪਣੇ ਬੁਢਾਪੇ ਵਿੱਚ ਸਾਡੇ ਦੇਸ਼ ਲਈ ਦੋ ਜੰਗਾਂ ਲੜੀਆਂ ਸਨ, ਉਨ੍ਹਾਂ ਨੂੰ ਸਕੂਲ ਲਈ "ਮੈਨੂੰ ਵਾਪਸ ਲਿਜਾਣਾ ਪਿਆ ਸੀ।"


ਸੇਲੀਨਾ ਨੇ ਦੱਸਿਆ, ''ਮੈਨੂੰ ਅਜੇ ਵੀ ਉਹ ਲੜਕੇ ਯਾਦ ਹਨ ਜਿਨ੍ਹਾਂ ਨੇ ਮੇਰਾ ਪਿੱਛਾ ਕੀਤਾ ਸੀ, ਮੇਰੀ ਸਕੂਟਰੀ ਨੂੰ ਵੀ ਨੁਕਸਾਨ ਪਹੁੰਚਾਇਆ, ਉਨ੍ਹਾਂ ਨੇ ਮੇਰੇ ਸੇਵਾਮੁਕਤ ਕਰਨਲ ਦਾਦਾ ਜੀ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ 'ਤੇ ਗਲਤ ਟਿੱਪਣੀਆਂ ਵੀ ਕੀਤੀਆਂ। ਉਨ੍ਹਾਂ ਨੇ ਕਿਹਾ, ''ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖੜ੍ਹੇ ਹੋ ਕੇ ਆਪਣੀ ਸੁਰੱਖਿਆ ਦਾ ਅਧਿਕਾਰ ਮੰਗੀਏ। ਇਹ ਸਾਡਾ ਕਸੂਰ ਨਹੀਂ ਹੈ! #KolkataDoctorDeath #Kolkata #WomenRights #CelinaJaitley."