ਮੁੰਬਈ: ਸਲਮਾਨ ਖਾਨ ਦਾ '10 ਕਾ ਦਮ' ਸ਼ੋਅ 4 ਜੂਨ ਤੋਂ ਟੀਵੀ ‘ਤੇ ਵਾਪਸ ਆ ਰਿਹਾ ਹੈ। '10 ਕਾ ਦਮ' ਤੋਂ ਫੋਰਨ ਬਾਅਦ ਸਲਮਾਨ ਬਿੱਗ-ਬੌਸ-12 ਨੂੰ ਹੋਸਟ ਕਰਨ ਵਾਲੇ ਹਨ। ਬਿੱਗ-ਬੌਸ ਦੇ ਸੀਜ਼ਨ 12 ਲਈ ਔਡੀਸ਼ਨ ਵੀ ਸ਼ੁਰੂ ਹੋ ਗਏ ਹਨ, ਜੋ ਕੁਝ ਦਿਨਾਂ ਤੋਂ ਚਲ ਰਹੇ ਹਨ।   ਸਲਮਾਨ ਦਾ ਇਹ ਸ਼ੋਅ ਇਸ ਵਾਰ ਬੇਹੱਦ ਬੋਲਡ ਹੋਣ ਵਾਲਾ ਹੈ। ਸ਼ੋਅ ‘ਚ ਇਸ ਵਾਰ ਦੀ ਐਂਟਰੀ ਜੋੜੀਆਂ ‘ਚ ਹੋ ਰਹੀ ਹੈ। ਇਹ ਜੋੜੀਆਂ ਸ਼ੋਅ ‘ਚ ਬਾਹਰ ਤੋਂ ਹੀ ਬਣ ਕੇ ਆਉਣਗੀਆਂ। ਬਿੱਗ ਬੌਸ ‘ਚ ਸਭ ਤੋਂ ਵੱਧ ਕੰਟ੍ਰੋਵਰਸ਼ੀਅਲ ਜੋੜੀਆਂ ਨੂੰ ਐਂਟਰੀ ਦਿੱਤੀ ਜਾਵੇਗੀ। ਸ਼ੋਅ ‘ਚ ਸੈਮ ਸੈਕਸ ਕਪੱਲ ਹੋਣਗੇ। ਸਿਰਫ ਕੰਟੈਸਟੈਂਟ ਹੀ ਨਹੀਂ ਸ਼ੋਅ ਨੂੰ ਹੋਸਟ ਵੀ ਕੱਪਲ ਹੀ ਕਰੇਗਾ ਯਾਨੀ ਸਲਮਾਨ ਖਾਨ ਤੇ ਕੈਟਰੀਨਾ ਕੈਫ। ਜੀ ਹਾਂ ਸ਼ੋਅ ਦੇ ਮੇਕਰ ਚਾਹੁੰਦੇ ਹਨ ਕਿ ਇਸ ਵਾਰ ਕੈਟਰੀਨਾ ਤੇ ਸਲਮਾਨ ਮਿਲਕੇ ਇਸ ਸ਼ੌਅ ਨੂੰ ਹੋਸਟ ਕਰਨ। ਇਸ ਦੇ ਚੱਲਦਿਆਂ ਮੇਕਰਸ ਕਈ ਦਿਨਾਂ ਤੋਂ ਕੈਟਰੀਨਾ ਦੇ ਟੱਚ ‘ਚ ਹਨ। ਖ਼ਬਰ ਹੈ ਕਿ ਕੈਟਰੀਨਾ ਸ਼ੋਅ ਹੋਸਟ ਕਰਨ ਲਈ ਤਿਆਰ ਵੀ ਹੈ। ਕਟਰੀਨਾ ਨੇ ਜਦੋਂ ਤੋਂ ਸਲਮਾਨ ਨਾਲ ਸ਼ੋਅ ਦਾ ਸਟਰੇਜ ਸ਼ੇਅਰ ਕੀਤਾ ਹੈ, ਫੈਨਸ ਦੀ ਡਿਮਾਂਡ ਹੈ ਕੀ ਦੋਨਾਂ ਨੂੰ ਸ਼ੋਅ ਹੋਸਟ ਕਰਨਾ ਚਾਹੀਦਾ ਹੈ।