Bigg Boss 14: ਕੀ YouTuber CarryMinati ਲਏਗਾ Bigg Boss14 'ਚ ਹਿੱਸਾ? ਖੁਦ ਟਵੀਟ ਕਰਕੇ ਕੀਤਾ ਇਹ ਅਪਡੇਟ
ਏਬੀਪੀ ਸਾਂਝਾ | 16 Sep 2020 05:04 PM (IST)
bigg boss contestants 2020: ਬਿੱਗ ਬੌਸ 14 ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਹ ਸ਼ੋਅ 3 ਅਕਤੂਬਰ ਨੂੰ ਆਨਏਅਰ ਹੋਵੇਗਾ, ਪਰ ਫਿਰ ਵੀ ਇਸ ਰਿਐਲਿਟੀ ਸ਼ੋਅ ਨਾਲ ਲਗਾਤਾਰ ਨਵੇਂ ਨਾਂ ਜੁੜਦੇ ਜਾ ਰਹੇ ਹਨ।
ਮੁੰਬਈ: ਬਿੱਗ ਬੌਸ 14 ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਹ ਸ਼ੋਅ 3 ਅਕਤੂਬਰ ਨੂੰ ਆਨਏਅਰ ਹੋਵੇਗਾ, ਪਰ ਫਿਰ ਵੀ ਇਸ ਰਿਐਲਿਟੀ ਸ਼ੋਅ ਨਾਲ ਲਗਾਤਾਰ ਨਵੇਂ ਨਾਂ ਜੁੜਦੇ ਜਾ ਰਹੇ ਹਨ। ਹੁਣ ਕੰਟੈਸਟੈਂਟਸ ਦੀ ਲਿਸਟ 'ਚ 21 ਸਾਲਾ ਯੂਟਿਊਬ ਸੈਨਸੇਸ਼ਨ ਕੈਰੀ ਮਿਨਾਤੀ (ਉਰਫ ਅਜੈ ਨਾਗਰ) ਦਾ ਨਾਂ ਸਾਹਮਣੇ ਆ ਰਿਹਾ ਹੈ। ਹਾਲਾਂਕਿ ਹੁਣ ਕੈਰੀ ਮਿਨਾਤੀ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕੀ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਬਣੇਗਾ। ਵੇਖੋ ਕੈਰੀ ਮਿਨਾਤੀ ਦਾ ਟਵੀਟ: ਦੱਸ ਦਈਏ ਕਿ ਪਹਿਲਾਂ ਅਜਿਹੀਆਂ ਖ਼ਬਰਾਂ ਆਈਆਂ ਕਿ ਕੈਰੀ ਮਿਨਾਤੀ ਜਲਦੀ ਹੀ ਕੋਰੈਂਟਿਨ ਹੋਣਗੇ ਪਰ ਹੁਣ ਉਸ ਨੇ ਬਿਗ ਬੌਸ ਵਿੱਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਇਸ ਵਾਰ ਬਿੱਗ ਬੌਸ ਵਿੱਚ ਕੰਟੈਸਟੈਂਟਸ ਨੂੰ ਬਿਗ ਬੌਸ ਦੇ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਕੁਆਰੈਂਟਿਨ ਦੇ 15 ਦਿਨਾਂ ਬਾਅਦ ਆਂਟਰੀ ਦਿੱਤੀ ਜਾਏਗੀ। ਦੱਸ ਦਈਏ ਕਿ ਕੰਟੈਸਟੈਂਟਸ ਨੂੰ ਕੁਆਰੰਟੀਨ ਹੋਣ ਲਈ ਵੀ ਪੈਸੇ ਦਿੱਤੇ ਜਾਣਗੇ। ਉਧਰ, ਸੂਤਰਾਂ ਮੁਤਾਬਕ ਟਿਕਟੌਕ ਸਟਾਰ ਆਮਿਰ ਸਿੱਦੀਕੀ ਦੀ ਵੀ ਬਿੱਗ ਬੌਸ 14 ਵਿੱਚ ਐਂਟਰੀ ਹੋ ਸਕਦੀ ਹੈ। ਸਿੱਦੀਕੀ ਤੇ ਕੈਰੀ ਦੋਵਾਂ ਵਿਚਲੇ ਜ਼ੁਬਾਨੀ ਲੜਾਈ ਹਰ ਕੋਈ ਜਾਣਦਾ ਹੈ। ਹਾਲਾਂਕਿ, ਸਿੱਦੀਕੀ ਨੇ ਫਿਲਹਾਲ ਇਸ 'ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। ਬਿੱਗ ਬੌਸ ਦੋਵਾਂ ਦੀ ਜੰਗ ਨੂੰ ਆਪਣੇ ਘਰ 'ਚ ਭੁੰਨਾਉਣ ਦੀ ਤਿਆਰੀ ਕਰ ਰਿਹਾ ਹੈ। ਆਮਿਰ ਸਿੱਦੀਕੀ ਤੇ ਕੈਰੀ ਮਿਨਾਤੀ ਦੇ ਕਰੋੜਾਂ ਫੌਲੋਅਰਜ਼ ਹਨ। ਇਸ ਦਾ ਸਿੱਧਾ ਲਾਭ ਬਿੱਗ ਬੌਸ ਨੂੰ ਪਹੁੰਚ ਸਕਦਾ ਹੈ। ਹਾਲਾਂਕਿ, ਅਜੇ ਇਨ੍ਹਾਂ ਦੋਵਾਂ ਨਾਣਵਾਂ ਦੀ ਪੁਸ਼ਟੀ ਨਹੀਂ ਹੋਈ ਹੈ। ਬਿੱਗ ਬੌਸ 14 ਨੂੰ ਲੈ ਕੇ ਅਜਿਹੀਆਂ ਖ਼ਬਰਾਂ ਵੀ ਹਨ ਕਿ ਪੁਰਾਣੇ ਸੀਜ਼ਨ ਦੇ ਕੰਟੈਸਟੈਂਟਸ ਵੀ ਇਸ ਨਵੇਂ ਸੀਜ਼ਨ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਸਿਧਾਰਥ ਸ਼ੁਕਲਾ, ਹਿਨਾ ਖਾਨ, ਗੌਹਰ ਖਾਨ, ਮੋਨਾਲੀਸਾ, ਸ਼ਹਿਨਾਜ਼ ਗਿੱਲ ਦੇ ਨਾਂ ਸਾਹਮਣੇ ਆ ਰਹੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904