'ਬਿੱਗ ਬਾਸ ਸੀਜ਼ਨ 10' ਵਿੱਚ ਹਰ ਦਿਨ ਹੰਗਾਮਾ ਵਧਦਾ ਜਾ ਰਿਹਾ ਹੈ। ਇਸ ਵਾਰ ਸਲਮਾਨ ਖ਼ਾਨ ਅਤੇ ਓਮ ਸਵਾਮੀ ਮਹਾਰਾਜ ਆਹਮੋ-ਸਾਹਮਣੇ ਹੋਏ ਹਨ। ਦਰਅਸਲ ਸਲਮਾਨ ਖ਼ਾਨ ਸਵਾਮੀ ਦੇ ਰਵੱਈਏ ਤੋਂ ਬੇਹੱਦ ਖਫਾ ਹਨ।
ਇੱਕ ਟਾਸਕ ਦੌਰਾਨ ਸਵਾਮੀ ਨੂੰ ਸਟ੍ਰੈਚਰ 'ਤੇ ਰਹਿਣ ਲਈ ਕਿਹਾ ਗਿਆ ਸੀ। ਇਸ ਦੌਰਾਨ ਉਹਨਾਂ ਨੇ ਕਾਫੀ ਭੱਦੀ ਭਾਸ਼ਾ ਦਾ ਇਸਤੇਮਾਲ ਕੀਤਾ, ਜਿਸ ਕਰਕੇ ਸਾਰੇ ਪ੍ਰਤੀਭਾਗੀਆਂ ਨੇ ਉਹਨਾਂ ਦਾ ਬਾਇਕਾਟ ਕਰ ਦਿੱਤਾ। ਜਦੋਂ ਸਲਮਾਨ ਨੇ ਉਹਨਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਹ ਆਪਣੀ ਗਲਤੀ ਮੰਨ ਗਏ। ਇਸ 'ਤੇ ਸਲਮਾਨ ਨੇ ਕਿਹਾ, ਪਹਿਲਾਂ ਤੁਸੀਂ ਕੈਮਰੇ 'ਤੇ ਭੱਦੀ ਭਾਸ਼ਾ ਬੋਲਦੇ ਹੋ ਅਤੇ ਬਾਅਦ 'ਚ ਮੁਆਫੀ ਮੰਗਦੇ ਹੋ। ਜਿਸ 'ਤੇ ਸਵਾਮੀ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਦੇ ਕਹੇ ਦਾ ਕੋਈ ਫਰਕ ਨਹੀਂ ਪੈਂਦਾ। ਉਹ ਕ੍ਰਿਸ਼ਨ ਦੇ ਭਗਤ ਹਨ ਅਤੇ ਇਕੱਲੇ ਹੀ ਲੜਨਗੇ। ਇਹ ਸੁਣ ਕੇ ਸਲਮਾਨ ਨੂੰ ਬੇਹੱਦ ਗੁੱਸਾ ਆ ਗਿਆ ਅਤੇ ਉਹ ਮੰਚ ਛੱਡ ਕੇ ਹੀ ਚਲੇ ਗਏ।