Elvish Yadav- Munawar Faruqui: ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਅਤੇ ਮੁਨੱਵਰ ਫਾਰੂਕੀ ਨੂੰ ਲੈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਦਰਅਸਲ, ਐਲਵਿਸ਼ ਅਤੇ ਮੁਨੱਵਰ ਦੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ। ਦੋਵੇਂ ਈਸੀਐਲ 2024 ਦੇ ਮੈਚ ਕਾਰਨ ਸੁਰਖੀਆਂ ਵਿੱਚ ਸਨ। ਕਿਉਂਕਿ ਹਰਿਆਣਵੀ ਹੰਟਰਸ ਦਾ ਕਪਤਾਨ ਐਲਵਿਸ਼ ਹੈ ਅਤੇ ਮੁੰਬਈ ਡਿਸਪਟਰਸ ਟੀਮ ਦਾ ਕਪਤਾਨ ਮੁਨੱਵਰ ਹੈ।


ਸ਼ੂਟਰਾਂ ਨੇ ਕੀਤੀ ਰੇਕੀ 


ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਉਨ੍ਹਾਂ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਸੀ, ਪਰ ਹੰਗਾਮਾ ਹੋਣ ਕਾਰਨ ਸਥਿਤੀ ਵਿਗੜ ਗਈ ਅਤੇ ਇਸ ਦੌਰਾਨ ਐਲਵਿਸ਼ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਮਿਲੀ। ਇਸ ਤੋਂ ਬਾਅਦ ਮੁਨੱਵਰ ਅਤੇ ਐਲਵਿਸ਼ ਦੋਵੇਂ ਇੱਕ 5 ਸਟਾਰ ਹੋਟਲ ਵਿੱਚ ਰੁਕੇ, ਪਰ ਸ਼ੂਟਰਸ ਇੱਥੇ ਵੀ ਰੇਕੀ ਕਰਨ ਪਹੁੰਚ ਗਏ ਸਨ।


Read More: Singer R Nait: ਗੈਂਗਸਟਰਾਂ ਦੇ ਨਿਸ਼ਾਨੇ 'ਤੇ ਆਏ ਪੰਜਾਬੀ ਗਾਇਕ ਆਰ ਨੇਤ, ਕਾੱਲ ਕਰ ਲਾਂਰੈਸ ਦੇ ਨਾਂਅ 'ਤੇ ਮੰਗੇ ਪੈਸੇ  



ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਪੁਲਿਸ


ਦੱਸਿਆ ਜਾ ਰਿਹਾ ਹੈ ਕਿ ਮੁੰਬਈ ਪੁਲਿਸ ਅਧਿਕਾਰੀਆਂ ਦੇ ਕਹਿਣ 'ਤੇ ਮੁਨੱਵਰ ਫਾਰੂਕੀ ਮੁੰਬਈ ਵਾਪਸ ਪਰਤਿਆ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨੇ ਪੰਜ ਸ਼ੂਟਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸ਼ੂਟਰਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਹੋਟਲ ਸੂਰਿਆ ਵਿੱਚ ਰੇਕੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਉਨ੍ਹਾਂ ਨੂੰ ਕਿਸੇ ਨੂੰ ਗੋਲੀ ਮਾਰਨ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਡਾ ਟਾਰਗੇਟ ਇਸ ਹੋਟਲ ਵਿੱਚ ਰੁਕਣਾ ਸੀ। ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਸ਼ੂਟਰਾਂ ਦਾ ਅਸਲ ਨਿਸ਼ਾਨਾ ਕੌਣ ਸੀ। ਕੀ ਨਾਦਿਰ ਸ਼ਾਹ ਨੂੰ ਟਾਰਗੇਟ ਬਣਾਇਆ ਗਿਆ ਸੀ ਜਾਂ ਐਲਵੀਸ਼ ਅਤੇ ਮੁਨੱਵਰ ਟਾਰਗੇਟ ਸਨ?


ਦੱਸ ਦੇਈਏ ਕਿ ਹਾਲ ਹੀ ਵਿੱਚ ਐਲਵਿਸ਼ ਯਾਦਵ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਲਈ ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਇਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਸਿਰਫ ਸਟੇਡੀਅਮ ਦੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਹਰਿਆਣਵੀ ਹੰਟਰਸ ਅਤੇ ਮੁੰਬਈ ਡਿਸਪਟਰਸ ਦੀ ਟੀਮ ਵਿਚਕਾਰ ਮੈਚ ਹੋਣਾ ਸੀ। ਅਜਿਹੇ 'ਚ ਡੀਸੀਪੀ ਪ੍ਰਤੀਕਸ਼ਾ ਗੋਦਾਰਾ ਦੀ ਅਗਵਾਈ 'ਚ ਹੋਟਲ ਦੀ ਜਾਂਚ ਕੀਤੀ ਗਈ। ਹੋਟਲ ਸਟਾਫ ਨੇ ਦੱਸਿਆ ਕਿ ਮੁਨੱਵਰ ਪਹਿਲੀ ਮੰਜ਼ਿਲ 'ਤੇ ਠਹਿਰਿਆ ਹੋਇਆ ਸੀ, ਇਸ ਲਈ ਪੁਲਿਸ ਨੇ ਉਥੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹੋਟਲ 'ਚ ਸਾਦੇ ਕੱਪੜਿਆਂ 'ਚ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਤਾਂ ਜੋ ਹਰ ਚੀਜ਼ 'ਤੇ ਨਜ਼ਰ ਰੱਖੀ ਜਾ ਸਕੇ।




Read MOre: Kangana Ranaut: 'ਮੈਂ ਵਿਆਹ ਕਰਨਾ ਚਾਹੁੰਦੀ ਹਾਂ...' ਕੰਗਨਾ ਰਣੌਤ ਨੇ ਖੋਲ੍ਹਿਆ ਰਾਜ਼, ਕੀ ਚਿਰਾਗ ਪਾਸਵਾਨ ਬਣੇਗਾ ਦੁਲਹਾ, ਜਾਣੋ ?