Kangana Ranaut on Wedding: ਬਾਲੀਵੁੱਡ ਦੀ 'ਪੰਗਾ ਕੁਈਨ' ਅਤੇ ਮੰਡੀ ਦੀ ਸੰਸਦ ਕੰਗਨਾ ਰਣੌਤ ਆਏ ਦਿਨ ਆਪਣੇ ਬਿਆਨ ਦੇ ਚਲਦਿਆਂ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰਾ ਨੇ ਫਿਲਮ ਇੰਡਸਟਰੀ, ਰਾਜਨੀਤੀ, ਕਿਸਾਨ ਅੰਦੋਲਨ ਅਤੇ ਆਪਣੇ ਵਿਆਹ ਬਾਰੇ ਗੱਲ ਕੀਤੀ। ਇਸ ਦੌਰਾਨ ਅਦਾਕਾਰਾ ਨੇ ਅਜਿਹੇ ਬਿਆਨ ਦਿੱਤੇ ਜਿਸ ਉੱਪਰ ਪ੍ਰਸ਼ੰਸਕ ਉਨ੍ਹਾਂ ਦਾ ਸਮਰਥਨ ਕਰ ਰਹੇ ਅਤੇ ਹਾਲਾਂਕਿ ਕਈ ਲੋਕਾਂ ਵੱਲੋਂ ਅਦਾਕਾਰਾ ਦਾ ਵਿਰੋਧ ਕੀਤਾ ਜਾ ਰਿਹਾ ਹੈ।
38 ਸਾਲਾਂ ਅਦਾਕਾਰਾ ਦਾ ਵਿਆਹ ਕਦੋਂ ਹੋਵੇਗਾ? ਇਹ ਸਵਾਲ ਲੋਕਾਂ ਦੇ ਦਿਮਾਗ 'ਚ ਹੈ, ਜਿਸ ਦਾ ਜਵਾਬ ਅਦਾਕਾਰਾ ਨੇ ਦਿੱਤਾ ਹੈ। ਇਸ ਦੇ ਨਾਲ ਹੀ ਚਿਰਾਗ ਪਾਸਵਾਨ ਨੇ ਵੀ ਦੱਸਿਆ ਹੈ ਕਿ ਉਹ ਕਦੋਂ ਵਿਆਹ ਕਰਨ ਜਾ ਰਹੇ ਹਨ। ਕੰਗਨਾ ਰਣੌਤ ਨੂੰ ਵਿਆਹ ਬਾਰੇ ਸਵਾਲ ਪੁੱਛਿਆ ਗਿਆ, ਕੀ ਹੁਣ ਉਹ ਜ਼ਿੰਦਗੀ 'ਚ ਅੱਗੇ ਵਧੇਗੀ? ਕੀ ਹੁਣ ਉਹ ਵਿਆਹ ਕਰੇਗੀ ?
ਇਸ ਸਵਾਲ ਦੇ ਜਵਾਬ 'ਚ ਕੰਗਨਾ ਰਣੌਤ ਨੇ ਕਿਹਾ, 'ਜ਼ਾਹਿਰ ਹੈ ਕਿ ਮੈਂ ਵਿਆਹ ਕਰਨਾ ਚਾਹੁੰਦੀ ਹਾਂ।' ਪਰ ਜਦੋਂ ਕੰਗਨਾ ਰਣੌਤ ਨੂੰ ਪੁੱਛਿਆ ਗਿਆ ਕਿ ਇਹ ਵਿਆਹ ਸਾਂਸਦ ਦੇ ਇਸ ਕਾਰਜਕਾਲ ਦੌਰਾਨ ਹੋਵੇਗਾ? ਤਾਂ ਅਦਾਕਾਰਾ ਨੇ ਕਿਹਾ, 'ਉਮੀਦ ਤਾਂ ਹੈ। ਇਸ ਤੋਂ ਬਾਅਦ ਤਾਂ ਅਜਿਹਾ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ, ਫਿਰ...' ਕੰਗਨਾ ਇਹ ਬੋਲ ਕੇ ਆਪਣੇ ਹਾਸੇ ਨੂੰ ਨਹੀਂ ਰੋਕ ਸਕੀ।
ਇਸ ਮਾਮਲੇ ਨੂੰ ਅੱਗੇ ਵਧਾਉਂਦੇ ਹੋਏ ਕੰਗਨਾ ਰਣੌਤ ਤੋਂ ਪੁੱਛਿਆ ਗਿਆ ਕਿ ਅਸੀਂ ਕਦੋਂ ਉਮੀਦ ਕਰ ਸਕਦੇ ਹਾਂ? ਤਾਂ ਅਦਾਕਾਰਾ ਨੇ ਮਾਮਲੇ ਨੂੰ ਪਲਟਦੇ ਹੋਏ ਕਿਹਾ ਕਿ ਤੁਸੀਂ ਮੇਰੀ ਫਿਲਮ ਰਿਲੀਜ਼ ਕਰਵਾਓ ਪਹਿਲਾਂ, ਫਿਰ ਅਗਲੇ ਸਮੇਂ ਵਿੱਚ ਮੈਂ ਤੁਹਾਨੂੰ ਦੱਸਾਂਗੀ।
ਇਵੈਂਟ ਦੌਰਾਨ ਚਿਰਾਗ ਪਾਸਵਾਨ ਨਾਲ ਆਪਣੀ ਵਾਇਰਲ ਹੋਈ ਫੋਟੋ ਦਿਖਾਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਸਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਮੇਰੇ ਸਹਿ-ਅਦਾਕਾਰ ਰਹੇ ਹਨ। ਮੈਨੂੰ ਹਰ ਜਗ੍ਹਾ ਜਾਣਾ ਪੈਂਦਾ ਹੈ ਅਤੇ ਮੇਰੀ ਅਤੇ ਚਿਰਾਗ ਦੀ ਫੋਟੋ ਬਾਰੇ ਬਹੁਤ ਸਪੱਸ਼ਟੀਕਰਨ ਦੇਣਾ ਪੈਂਦਾ ਹੈ। ਇਸ ਲਈ ਹੁਣੇ ਇਹ ਸੱਚਮੁੱਚ ਮਹਿਸੂਸ ਹੁੰਦਾ ਹੈ ਕਿ ਕੁਝ ਹੋ ਰਿਹਾ ਹੈ? ਅਸੀਂ ਵੀ ਇਹੀ ਮਹਿਸੂਸ ਕਰਦੇ ਹਾਂ, ਕੀ ਕੁਝ ਹੈ? ਹਾਲਾਂਕਿ ਕੰਗਨਾ ਨੇ ਸਪੱਸ਼ਟ ਕੀਤਾ ਕਿ ਅਜਿਹਾ ਕੁਝ ਨਹੀਂ ਹੈ, ਦੋਵੇਂ ਬਹੁਤ ਚੰਗੇ ਦੋਸਤ ਹਨ। ਅਸੀਂ ਇਕੱਠੇ ਇੱਕ ਫਿਲਮ ਵੀ ਕੀਤੀ ਹੈ। ਕੰਗਨਾ ਨੇ ਕਿਹਾ ਕਿ ਚਿਰਾਗ ਬਹੁਤ ਨਿਮਰ ਵਿਅਕਤੀ ਹੈ।
ਇਸ ਦੇ ਨਾਲ ਹੀ ਨਿਊਜ਼18 ਇੰਡੀਆ ਦੇ ਚੌਪਾਲ 'ਚ ਮਹਿਮਾਨ ਦੇ ਤੌਰ 'ਤੇ ਆਏ ਚਿਰਾਗ ਪਾਸਵਾਨ ਨਾਲ ਜਦੋਂ ਵਿਆਹ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ 'ਤੇ ਚੁੱਪੀ ਤੋੜ ਦਿੱਤੀ। ਦਰਅਸਲ, 2024 ਦੇ ਅੰਤ ਤੱਕ ਚਿਰਾਗ ਲਾੜਾ ਬਣ ਜਾਣਗੇ? ਇਸ 'ਤੇ ਉਨ੍ਹਾਂ ਹੱਸ ਕੇ ਕਿਹਾ, ਨਹੀਂ।
ਦੱਸ ਦੇਈਏ ਕਿ ਇੱਕ ਪੋਡਕਾਸਟ ਦੌਰਾਨ ਉਨ੍ਹਾਂ ਨੇ ਵਿਆਹ ਬਾਰੇ ਗੱਲ ਕੀਤੀ ਸੀ। ਉਹ ਜ਼ਾਹਿਰ ਤੌਰ 'ਤੇ ਵਿਆਹ ਕਰਵਾ ਕੇ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦੀ ਹੈ ਪਰ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਗਲਤ ਵਿਅਕਤੀ ਨਾਲ ਜ਼ਿੰਦਗੀ ਬਿਤਾਉਣ ਨਾਲੋਂ ਇਕੱਲੇ ਰਹਿਣਾ ਬਿਹਤਰ ਹੈ।
Read MOre: Karan Johar: ਕਰਨ ਜੌਹਰ ਦੇ ਸਵਾਲ 'ਤੇ ਸ਼ਰਮਸਾਰ ਹੋਈ ਮਲਾਇਕਾ ਅਰੋੜਾ, ਨਿਰਦੇਸ਼ਕ ਨੇ ਪ੍ਰਾਈਵੇਟ ਪਾਰਟ ਬਾਰੇ ਪੁੱਛਿਆ...