ਬੀਐਮਸੀ ਨੇ ਸਲਮਾਨ ਦੇ ਦੋਵੇਂ ਭਰਾਵਾਂ ਸੋਹੇਲ ਅਤੇ ਅਰਬਾਜ਼ ਖ਼ਿਲਾਫ਼ ਦਰਜ ਕੀਤੀ FIR, ਜਾਣੋ ਪੂਰਾ ਮਾਮਲਾ
ਏਬੀਪੀ ਸਾਂਝਾ | 04 Jan 2021 09:50 PM (IST)
ਇਹ ਐਫਆਈਆਰ ਤਿੰਨਾਂ ਵਿਅਕਤੀਆਂ ਖ਼ਿਲਾਫ਼ ਬੀਐਮਸੀ ਨਿਯਮਾਂ ਦੀ ਉਲੰਘਣਾ ਕਰਨ ਲਈ ਦਾਇਰ ਕੀਤੀ ਗਈ ਹੈ। ਤਿੰਨੋਂ ਦੁਬਈ ਤੋਂ ਵਾਪਸ ਪਰਤੇ, ਪਰ ਹੋਟਲ ਵਿਚ ਕੁਆਰੰਟਿਨ ਹੋਣ ਦੀ ਥਾਂ ਸਿੱਧਾ ਘਰ ਚਲੇ ਗਏ।
ਮੁੰਬਈ: ਬੀਐਮਸੀ ਨੇ ਸੋਹੇਲ ਖ਼ਾਨ, ਅਰਬਾਜ਼ ਖ਼ਾਨ, ਨਿਰਵਾਨ ਖ਼ਾਨ ਖਿਲਾਫ ਐਫਆਈਆਰ ਦਰਜ ਕੀਤੀ ਹੈ। ਦਰਅਸਲ ਇਹ ਕੇਸ ਏਅਰਪੋਰਟ ‘ਤੇ ਬੀਐਮਸੀ ਨਿਯਮਾਂ ਦੀ ਉਲੰਘਣਾ ਕਰਨ ਲਈ ਦਰਜ ਕੀਤਾ ਗਿਆ ਹੈ। ਸੋਹੇਲ ਖ਼ਾਨ, ਉਸਦਾ ਬੇਟਾ ਨਿਰਵਾਨ ਖ਼ਾਨ ਅਤੇ ਭਰਾ ਅਰਬਾਜ਼ ਖ਼ਾਨ 25 ਦਸੰਬਰ ਨੂੰ ਯੂਏਈ ਤੋਂ ਮੁੰਬਈ ਆਏ ਸੀ। ਇਹ ਦੱਸਿਆ ਜਾ ਰਿਹਾ ਕਿ ਹੋਟਲ ਤਾਜ ਲੈਂਡਜ਼ ਐਂਡ ਦੀ ਬੁੱਕਿੰਗ ਹੋਣ ਤੋਂ ਬਾਅਦ ਇਹ ਤਿੰਨੇ ਹਵਾਈ ਅੱਡੇ ਤੋਂ ਬਾਹਰ ਆਏ। ਪਰ ਹੋਟਲ ਵਿਚ ਕੁਆਰੰਟਿਨ ਹੋਣ ਦੀ ਥਾਂ ਸਿੱਧਾ ਘਰ ਚਲੇ ਗਏ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904