Bobby Deol First Love: ਬਾਲੀਵੁੱਡ ਅਦਾਕਾਰ ਬੌਬੀ ਦਿਓਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਫਿਲਮੀ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ, ਬੌਬੀ ਨੇ ਆਪਣੇ ਦਮ 'ਤੇ ਅਦਾਕਾਰੀ ਦੀ ਦੁਨੀਆ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਫਿਲਮੀ ਦੁਨੀਆਂ 'ਚ ਡੈਬਿਊ ਕਰਨ ਲਈ ਭਾਵੇਂ ਉਨ੍ਹਾਂ ਨੇ ਆਪਣੇ ਪਿਤਾ ਧਰਮਿੰਦਰ ਦੀ ਮਦਦ ਲਈ, ਪਰ ਉਹ ਆਪਣੀ ਮਿਹਨਤ ਸਦਕਾ ਹੀ ਸਫਲ ਅਦਾਕਾਰਾਂ ਦੀ ਸੂਚੀ 'ਚ ਸ਼ਾਮਿਲ ਹੋ ਸਕੇ। ਪਰ ਅੱਜ ਅਸੀ ਤੁਹਾਨੂੰ ਬੌਬੀ ਦਿਓਲ ਦੀ ਨਿੱਜੀ ਜ਼ਿੰਦਗੀ ਬਾਰੇ ਇੱਕ ਅਜਿਹੀ ਗੱਲ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣਨ ਤੋਂ ਬਾਅਦ ਤੁਸੀ ਹੈਰਾਨ ਰਹਿ ਜਾਓਗੇ।
ਬੌਬੀ ਦਿਓਲ ਨੇ ਨਿੱਜੀ ਜ਼ਿੰਦਗੀ 'ਚ ਵੀ ਸੁਰਖੀਆਂ ਬਟੋਰੀਆਂ
ਦੱਸ ਦੇਈਏ ਕਿ ਬੌਬੀ ਦਿਓਲ ਨੇ ਆਪਣੇ 27 ਸਾਲਾਂ ਦੇ ਕਰੀਅਰ ਵਿੱਚ ਕੁੱਲ 5 ਹਿੱਟ ਫਿਲਮਾਂ ਦਿੱਤੀਆਂ ਹਨ। ਕਰੀਅਰ ਦੇ ਮੱਧ ਵਿੱਚ ਜਦੋਂ ਉਨ੍ਹਾਂ ਦਾ ਨਾਂ ਅਭਿਨੇਤਰੀ ਨੀਲਮ ਕੋਠਾਰੀ ਨਾਲ ਜੁੜਿਆ ਤਾਂ ਉਹ ਸੁਰਖੀਆਂ ਵਿੱਚ ਆ ਗਏ। ਦੋਵਾਂ ਦੀ ਮੁਲਾਕਾਤ ਬੌਬੀ ਦੇ ਭਰਾ ਐਕਟਰ ਸੰਨੀ ਦਿਓਲ ਦੀ ਫਿਲਮ ਦੇ ਸੈੱਟ 'ਤੇ ਹੋਈ ਸੀ। ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਮਿਲਣ ਤੋਂ ਬਾਅਦ ਹੌਲੀ-ਹੌਲੀ ਉਨ੍ਹਾਂ ਵਿਚਕਾਰ ਦੋਸਤੀ ਹੋ ਗਈ। ਫਿਰ ਬੌਬੀ ਅਤੇ ਨੀਲਮ ਨੂੰ ਵੀ ਪਤਾ ਨਹੀਂ ਲੱਗ ਸਕਿਆ ਕਿ ਇਹ ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ।
ਨੀਮਲ ਕੋਠਾਰੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਬੌਬੀ
ਉਨ੍ਹਾਂ ਦਾ ਪਿਆਰ ਪਰਵਾਨ ਚੜ੍ਹਿਆ ਬੌਬੀ ਦਿਓਲ ਅਤੇ ਨੀਲਮ ਕੋਠਾਰੀ ਵਿਆਹ ਕਰਨਾ ਚਾਹੁੰਦੇ ਸੀ। ਪਰ ਹਰ ਪ੍ਰੇਮ ਕਹਾਣੀ ਦੀ ਤਰ੍ਹਾਂ ਇਸ ਪ੍ਰੇਮ ਕਹਾਣੀ ਵਿੱਚ ਵੀ ਇੱਕ ਖਲਨਾਇਕ ਦੀ ਐਂਟਰੀ ਹੋਈ। ਇਹ ਖਲਨਾਇਕ ਹੋਰ ਕੋਈ ਨਹੀਂ ਬਲਕਿ ਬੌਬੀ ਦੇ ਪਿਤਾ ਧਰਮਿੰਦਰ ਸਨ। ਧਰਮ ਪਾਜੀ ਨੂੰ ਨੀਲਮ ਅਤੇ ਬੌਬੀ ਦਾ ਰਿਸ਼ਤਾ ਮਨਜ਼ੂਰ ਨਹੀਂ ਸੀ। ਉਹ ਨਹੀਂ ਚਾਹੁੰਦੇ ਸਨ ਕਿ ਕੋਈ ਬਾਲੀਵੁੱਡ ਅਦਾਕਾਰਾ ਉਨ੍ਹਾਂ ਦੀ ਨੂੰਹ ਬਣੇ।
ਧਰਮਿੰਦਰ ਨੂੰ ਇਹ ਰਿਸ਼ਤਾ ਨਹੀਂ ਸੀ ਮਨਜ਼ੂਰ
ਬੌਬੀ ਦਿਓਲ ਨੇ ਆਪਣੇ ਪਿਤਾ ਧਰਮਿੰਦਰ ਦੀਆਂ ਗੱਲਾਂ ਨੂੰ ਦਿਲ 'ਤੇ ਲਾਉਂਦੇ ਹੋਏ ਨੀਲਮ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ। ਜਿਸ ਤੋਂ ਬਾਅਦ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਅਤੇ ਸਾਲ 1996 'ਚ ਤਾਨਿਆ ਵਿਜਾਨ ਧਰਮਿੰਦਰ ਦੀ ਨੂੰਹ ਬਣ ਕੇ ਉਸ ਘਰ ਆਈ। ਦੱਸ ਦੇਈਏ ਕਿ ਤਾਨਿਆ ਇੱਕ ਕਾਸਟਿਊਮ ਡਿਜ਼ਾਈਨਰ ਹੈ। ਦੂਜੇ ਪਾਸੇ, ਨੀਲਮ ਆਪਣੇ ਕਰੀਅਰ ਨੂੰ ਲੈ ਕੇ ਕਾਫੀ ਪ੍ਰੋਫੈਸ਼ਨਲ ਸੀ। ਬੌਬੀ ਨਾਲ ਉਸ ਦੇ ਰਿਸ਼ਤੇ ਦਾ ਨਤੀਜਾ ਜੋ ਵੀ ਸੀ, ਉਸ ਨੇ ਕਦੇ ਵੀ ਆਪਣੇ ਕੰਮ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ।