ਓਮ ਪੁਰੀ ਦੀ ਪਹਿਲੀ ਬਰਸੀ 'ਤੇ ਬਾਲੀਵੁੱਡ ਦੀ ਖਾਸ ਸ਼ਰਧਾਂਜਲੀ
ਏਬੀਪੀ ਸਾਂਝਾ | 07 Jan 2018 01:50 PM (IST)
ਨਵੀਂ ਦਿੱਲੀ: ਸ਼ਨੀਵਾਰ ਨੂੰ ਬਾਲੀਵੁੱਡ ਨੇ ਅਦਾਕਾਰ ਓਮ ਪੁਰੀ ਦੀ ਪਹਿਲੀ ਬਰਸੀ ਮਨਾਈ। ਇਸ ਮੌਕੇ ਬਾਲੀਵੁੱਡ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਨਿੱਘੀ ਸ਼ਰਧਾਂਜਲੀ ਦਿੱਤੀ। ਤੁਹਾਨੂੰ ਦੱਸ ਦਈਏ ਕਿ ਓਮ ਪੁਰੀ ਦੀ 66 ਸਾਲ ਉਮਰ ਵਿੱਚ ਅੰਧੇਰੀ ਸਥਿਤ ਉਨ੍ਹਾਂ ਦੇ ਘਰ ਵਿੱਚ ਬੀਤੀ 6 ਜਨਵਰੀ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੇ ਨਾਂ ਬਹੁਤ ਸਾਰੀਆਂ ਸ਼ਾਨਦਾਰ ਫ਼ਿਲਮਾਂ ਵਿੱਚ ਕੰਮ ਕਰਨ ਦਾ ਰਿਕਾਰਡ ਹੈ। ਅਨੁਪਮ ਖੇਰ ਤੇ ਪਰੇਸ਼ ਰਾਵਲ ਨੇ ਆਪਣੇ ਸਾਬਕਾ ਸਾਥੀ ਕਲਾਕਾਰ ਨੂੰ ਯਾਦ ਕੀਤਾ ਤੇ ਉਨ੍ਹਾਂ ਨੂੰ ਚੰਗਾ ਕਲਾਕਾਰ ਤੇ ਵਧੀਆ ਇਨਸਾਨ ਦੱਸਿਆ। ਅਨੁਪਮ ਨੇ ਓਮ ਪੁਰੀ ਨੂੰ ਯਾਦ ਕਰਦੇ ਹੋਏ ਇੱਕ ਟਵੀਟ ਕੀਤਾ- ਮੇਰੇ ਦੋਸਤ ਤੁਹਾਡੀ ਬੜੀ ਯਾਦ ਆਉਂਦੀ ਹੈ। https://www.instagram.com/p/BdnHqCsn8pQ/ ਅਦਾਕਾਰ ਪਰੇਸ਼ ਰਾਵਲ ਨੇ ਵੀ ਇੱਕ ਪੋਸਟ ਵਿੱਚ ਲਿਖਿਆ- ਸ਼੍ਰੀ ਓਮ ਪੁਰੀ ਨੂੰ ਉਨ੍ਹਾਂ ਦੀ ਪਹਿਲੀ ਬਰਸੀ 'ਤੇ ਯਾਦ ਕਰ ਰਿਹਾ ਹਾਂ। ਇੱਕ ਚੰਗੇ ਇਨਸਾਨ ਤੇ ਮਹਾਨ ਕਲਾਕਾਰ। https://twitter.com/SirPareshRawal/status/949501676443979777 ਪੰਜਾਬੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਓਮ ਪੁਰੀ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਤੇ ਲਿਖਿਆ- ਓਮ ਸਾਹਿਬ ਬੱਸ ਯਾਦਾਂ ਰਹਿ ਗਈਆਂ। https://www.instagram.com/p/BO7cg5QAfx5/ ਟੀਵੀ ਹੋਸਟ ਤੇ ਐਕਟ੍ਰੈੱਸ ਮਿਨੀ ਮਾਥੁਰ ਨੇ ਪੇਂਟਿੰਗ ਸ਼ੇਅਰ ਕਰਦੇ ਹੋਏ ਲਿਖਿਆ- ਓਮ ਪੁਰੀ ਜੀ ਨੂੰ ਗਏ ਇੱਕ ਸਾਲ ਬੀਤ ਗਿਆ ਹੈ। https://www.instagram.com/p/BdnbG7khaLq/