ਸਲਮਾਨ ਖ਼ਾਨ ਦੀ ਫ਼ਿਲਮ 'ਟਾਇਗਰ ਜ਼ਿੰਦਾ ਹੈ' ਇੱਕ ਤੋਂ ਬਾਅਦ ਇੱਕ ਰਿਕਾਰਡ ਤੋੜਦੀ ਜਾ ਰਹੀ ਹੈ। ਤਿੰਨ ਦਿਨ ਪਹਿਲਾਂ ਸਲਮਾਨ ਦੀ ਫ਼ਿਲਮ ਨੇ ਆਮਿਰ ਦੀ ਫ਼ਿਲਮ '3 ਇਡੀਅਟਸ' ਦਾ ਰਿਕਾਰਡ ਤੋੜਿਆ ਸੀ ਅਤੇ ਹੁਣ 'ਧੂਮ-3' ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਫ਼ਿਲਮ 'ਧੂਮ-3' ਨੇ ਭਾਰਤ ਵਿੱਚ ਕਰੀਬ 280 ਕਰੋੜ ਰੁਪਏ ਦੀ ਬਾਕਸ ਆਫ਼ਿਸ 'ਤੇ ਕਮਾਈ ਕੀਤੀ ਸੀ ਹੁਣ 'ਟਾਇਗਰ ਜ਼ਿੰਦਾ ਹੈ' ਨੇ 286 ਕਰੋੜ ਰੁਪਏ ਕਮਾ ਲਏ ਹਨ।
ਫ਼ਿਲਮ ਨੇ ਭਾਰਤੀ ਬਾਜ਼ਾਰ ਵਿੱਚ ਹੁਣ ਤੱਕ 286.46 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਉਮੀਦ ਹੈ ਕਿ ਇਹ ਫ਼ਿਲਮ ਸਲਮਾਨ ਦੀ ਹੀ ਫ਼ਿਲਮ 'ਸੁਲਤਾਨ' ਦਾ ਰਿਕਾਰਡ ਵੀ ਤੋੜ ਦੇਵੇਗੀ। ਇਸ ਰਿਕਾਰਡ ਤੋਂ ਬਾਅਦ ਇਹ ਭਾਰਤ ਵਿੱਚ ਕਾਰੋਬਾਰ ਕਰਨ ਵਾਲੀਆਂ ਟਾਪ 5 ਫ਼ਿਲਮਾਂ ਵਿੱਚ ਸ਼ਾਮਲ ਹੋ ਜਾਵੇਗੀ।
'ਟਾਇਗਰ ਜ਼ਿੰਦਾ ਹੈ' ਸਾਲ 2012 ਵਿੱਚ ਰਿਲੀਜ਼ ਹੋਈ ਫ਼ਿਲਮ 'ਏਕ ਥਾ ਟਾਇਗਰ' ਦਾ ਦੂਜਾ ਭਾਗ ਹੈ। ਫ਼ਿਲਮ ਵਿੱਚ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਹਿੱਟ ਜੋੜੀ ਨਜ਼ਰ ਆਈ ਸੀ। ਫ਼ਿਲਮ ਦੀ ਕਹਾਣੀ ਇੱਕ ਟਾਇਗਰ ਨਾਂ ਦੇ ਕਿਰਦਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਫ਼ਿਲਮ 22 ਦਸੰਬਰ ਨੂੰ ਰਿਲੀਜ਼ ਹੋਈ ਸੀ ਅਤੇ ਇਸ ਨੂੰ ਅਲੀ ਅੱਬਾਸ ਨੇ ਨਿਰਦੇਸ਼ਤ ਕੀਤਾ ਹੈ।