ਮੁੰਬਈ: ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੁੰਦਿਆਂ ਹੀ ਹਰ ਕੋਈ ਕਿਤੇ ਨਾ ਕਿਤੇ ਘੁੰਮਣ ਜਾਂਦਾ ਹੈ। ਬਾਲੀਵੁੱਡ ਫਿਲਮ ਇੰਡਸਟਰੀ ਵੀ ਇਸ ਮਾਮਲੇ 'ਚ ਕਿਸੇ ਤੋਂ ਪਿੱਛੇ ਨਹੀਂ ਹੈ। ਜਿੱਥੇ ਇਕ ਪਾਸੇ ਬਾਲੀਵੁੱਡ ਸਿਤਾਰੇ 'ਆਈਫਾ 2018' 'ਚ ਧਮਾਲ ਪਾ ਰਹੇ ਹਨ ਉਥੇ ਹੀ ਦੂਜੇ ਪਾਸੇ ਸਲਮਾਨ ਆਪਣੀ ਪੂਰੀ ਟੀਮ ਨਾਲ ਵਿਦੇਸ਼ ਟੂਰ 'ਤੇ ਨਿਕਲੇ ਹਨ।

https://twitter.com/BadassSalmaniac/status/1010421531632066560

ਸਲਮਾਨ ਇਸ ਸਮੇਂ ਜਾਰਜੀਆ, ਅਟਲਾਂਟਾ 'ਚ ਆਪਣੇ 'ਦ-ਬੈਂਗ ਰੀਲੋਡਡ ਯੂਐਸ ਟੂਰ' ਲਈ ਗਏ ਹੋਏ ਹਨ। ਉਥੇ ਉਨ੍ਹਾਂ ਦੀ ਪਰਫਾਰਮੈਂਸ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਇਹ ਵੀਡੀਓਜ਼ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਪਣੇ ਪਸੰਦੀਦਾ ਸਿਤਾਰਿਆਂ ਨੂੰ ਸਟੇਜ 'ਤੇ ਦੇਖ ਪ੍ਰਸ਼ੰਸਕਾਂ ਦੀ ਖੁਸ਼ੀ ਸਿਖਰਾਂ 'ਤੇ ਰਹੀ ਹੋਵੇਗੀ।

https://twitter.com/PlanetSalman/status/1010375212540416000

ਜੇਕਰ ਗੱਲ ਕਰੀਏ ਦਰਸ਼ਕਾਂ ਦੇ ਉਤਸ਼ਾਹ ਦੀ ਤਾਂ ਸਲਮਾਨ ਦੇ ਦਬੰਗ ਅੰਦਾਜ਼ ਕਾਰਨ ਉਤਸ਼ਾਹ ਸਿਖਰਾਂ 'ਤੇ ਸੀ। ਜਿਵੇਂ ਹੀ ਸਲਮਾਨ ਨੇ ਆਪਣੀ ਸੁਪਰਹਿੱਟ ਫਿਲਮ ਦਬੰਗ ਦੇ ਗਾਣੇ 'ਹੁੜ-ਹੁੜ ਦਬੰਗ' 'ਤੇ ਡਾਂਸ ਕੀਤਾ ਤਾਂ ਦਰਸ਼ਕਾਂ ਨੇ ਵੀ ਨਾਲ ਹੀ ਝੂੰਮਣਾ ਸ਼ੁਰੂ ਕਰ ਦਿੱਤਾ।

https://twitter.com/BadassSalmaniac/status/981791374495264768

ਦੱਸ ਦਈਏ ਕਿ ਸਲਮਾਨ ਖਾਨ ਆਪਣੇ 'ਦ-ਬੈਂਗ ਰੀਲੋਡਡ ਯੂਐਸ ਟੂਰ' 'ਤੇ ਸੋਨਾਕਸ਼ੀ ਸਿਨਹਾ, ਕੈਟਰੀਨਾ ਕੈਫ, ਜੈਕਲਿਨ ਫਰਨਾਡਿਸ, ਮਨੀਸ਼ ਪੌਲ, ਡੇਜ਼ੀ ਸ਼ਾਹ ਤੇ ਗੁਰੂ ਰੰਧਾਵਾ ਨਾਲ ਗਏ ਹੋਏ ਹਨ।

https://twitter.com/Navya888999/status/1010393159996723200