ਨਵੀਂ ਦਿੱਲੀ: ਸਲਮਾਨ ਖ਼ਾਨ ਦੀ ਫ਼ਿਲਮ ‘ਰੇਸ 3’ ਨੇ ਪਹਿਲੇ ਹਫ਼ਤੇ ਹੀ ਬਾਕਸ ਆਫਿਸ ’ਤੇ ਕਈ ਰਿਕਾਰਡ ਆਪਣੇ ਨਾਂ ਕਰ ਲਏ ਹਨ। ਵਰਲਡਵਾਈਡ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਰਿਲੀਜ਼ ਦੇ ਪਹਿਲੇ ਹਫ਼ਤੇ ਹੀ ਇਸ ਫ਼ਿਲਮ ਨੇ ਟਾਈਗਰ ਸ਼ਰਾਫ ਦੀ ਫ਼ਿਲਮ ‘ਬਾਗ਼ੀ 2’ ਦਾ ਵੀ ਰਿਕਾਰਡ ਤੋੜ ਦਿੱਤਾ ਹੈ। ਰਿਲੀਜ਼ ਦੇ ਪਹਿਲੇ ਹਫ਼ਤੇ ਹੀ ਇਸ ਫ਼ਿਲਮ ਨੇ ਵਰਲਡਵਾਈਡ 255.52 ਕਰੋੜ ਰੁਪਏ ਦੀ ਕਮਾਈ ਆਪਣੇ ਨਾਂ ਕਰ ਲਈ ਹੈ। ਇਸ ਦੇ ਨਾਲ ਹੀ ਇਸ ਫ਼ਿਲਮ ਨੇ ਟਾਈਗਰ ਸ਼ਰਾਫ ਦੀ ਫ਼ਿਲਮ ‘ਬਾਗ਼ੀ 2’ ਨੂੰ ਪਛਾੜ ਦਿੱਤਾ ਹੈ। ਬਾਗ਼ੀ 2 ਨੇ 7 ਦਿਨਾਂ ਵਿੱਚ ਵਰਲਡਵਾਈਡ 255.37 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਸਾਲਮਾਨ ਦੀ ਇਹ ਫਿਲਮ ਇਸ ਸਾਲ ਵਿੱਚ ਰਿਲੀਜ਼ ਹੋਈਆਂ ਫ਼ਿਲਮਾਂ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਲਿਸਟ ਵਿੱਚ ਦੂਜੇ ਸਥਾਨ ’ਤੇ ਪੁੱਜ ਗਈ ਹੈ। ਪਹਿਲੇ ਨੰਬਰ ’ਤੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਹੈ, ਜਿਸ ਨੇ ਪਹਿਲੇ ਹਫ਼ਤੇ ਵਿੱਚ ਹੀ ਵਰਲਡਵਾਈਡ 500 ਕਰੋੜ ਰੁਪਏ ਆਪਣੇ ਨਾਂ ਕੀਤੇ ਸੀ।
ਫ਼ਿਲਮ ਦੀ ਸ਼ਾਨਦਾਰ ਕਮਾਈ ਵੇਖ ਕੇ ਪੂਰੀ ਟੀਮ ਬਹੁਤ ਖ਼ੁਸ਼ ਹੈ। ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। https://twitter.com/BeingSalmanKhan/status/1010040080780681216 ‘ਰੇਸ’ ਦੀ ਫਰੈਂਚਾਈਜ਼ੀ ਦੀ ਹੁਣ ਤਕ ਤਿੰਨ ਫਿਲਮਾਂ ਰਿਲੀਜ਼ ਹੋਈਆਂ ਹਨ ਰਿਲੀਜ਼ ਹੋਈਆਂ ਫਿਲਮਾਂ ਜਿਨ੍ਹਾਂ ਵਿੱਚੋਂ ‘ਰੇਸ 3’ ਸਭ ਤੇਂ ਹਿੱਟ ਸਾਬਿਤ ਹੈ। ਇਸ ਤੋਂ ਪਹਿਲਾਂ ‘ਰੇਸ 2’ ਨੇ ਆਪਣੇ ਖ਼ਾਤੇ ਵਿੱਚ ਕੁੱਲ 100.45 ਕਰੋੜ ਦੀ ਕਮਾਈ ਕੀਤੀ ਸੀ।