ਮੁੰਬਈ: ਹਾਈਪ੍ਰੋਫਾਈਲ ਸੈਲੇਬ੍ਰਿਟੀ ਜੋੜੀ ਬ੍ਰੈੱਡ ਪਿੱਟ ਤੇ ਐਂਜਲੀਨਾ ਜੌਲੀ ਦੇ ਫੈਨਸ ਲਈ ਬੁਰੀ ਖਬਰ ਹੈ। ਬਰੈਂਜਲੀਨਾ ਹੁਣ ਇੱਕ ਦੂਜੇ ਤੋਂ ਵੱਖ ਹੋ ਗਏ ਹਨ ਕਿਉਂਕਿ ਜੌਲੀ ਨੇ ਪਿੱਟ ਤੋਂ ਤਾਲਾਕ ਦੀ ਮੰਗ ਕੀਤੀ ਹੈ। ਜੌਲੀ ਨੇ ਸੋਮਵਾਰ ਨੂੰ ਕੋਰਟ ਵਿੱਚ ਤਲਾਕ ਦਾ ਕੇਸ ਫਾਈਲ ਕੀਤਾ ਹੈ।
ਜੌਲੀ ਤੇ ਪਿੱਟ 2004 ਵਿੱਚ ਇੱਕ-ਦੂਜੇ ਨੂੰ ਮਿਲੇ ਸਨ। ਦੋਵੇਂ ਫਿਲਮ ਮਿਸਟਰ ਐਂਡ ਮਿਸਿਜ਼ ਸਮਿਥ ਦੀ ਸ਼ੂਟਿੰਗ ਕਰ ਰਹੇ ਸਨ ਜਦ ਪਿਆਰ ਹੋ ਗਿਆ। 10 ਸਾਲ ਬਾਅਦ ਦੋਵਾਂ ਨੇ ਇੱਕ-ਦੂਜੇ ਨਾਲ ਵਿਆਹ ਕਰਾਇਆ ਪਰ ਹੁਣ ਦੋ ਸਾਲ ਬਾਅਦ ਹੀ ਉਹ ਵੱਖ ਹੋਣਾ ਚਾਹੁੰਦੇ ਹਨ।
ਖਬਰਾਂ ਹਨ ਕਿ ਐਂਜਲੀਨਾ ਨੂੰ ਬ੍ਰੈੱਡ ਦੇ ਕਿਸੇ ਹੋਰ ਅਦਾਕਾਰਾ ਨਾਲ ਅਫੇਅਰ ਬਾਰੇ ਪਤਾ ਲੱਗ ਗਿਆ ਸੀ। ਇਸ ਕਰਕੇ ਉਨ੍ਹਾਂ ਨੇ ਤਲਾਕ ਮੰਗਿਆ ਹੈ। ਹਾਲਾਂਕਿ ਜੌਲੀ ਨੇ ਕੋਰਟ ਵਿੱਚ ਦੱਸਿਆ ਹੈ ਕਿ ਦੂਰੀਆਂ ਕਰਕੇ ਉਹ ਬ੍ਰੈੱਡ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਹੈ। ਬਰੈਂਜਲੀਨਾ ਦੀ ਜੋੜੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇਨ੍ਹਾਂ ਦੇ ਰਿਸ਼ਤੇ ਦਾ ਇਹ ਅੰਜਾਮ ਹੋਵੇਗਾ।