ਸਲਮਾਨ ਯੂਲੀਆ ਕਿਉਂ ਹੋਏ ਇੱਕ-ਦੂਜੇ ਤੋਂ ਦੂਰ ?
ਏਬੀਪੀ ਸਾਂਝਾ | 20 Sep 2016 05:13 PM (IST)
ਮੁੰਬਈ: ਲਵ ਬਰਡਜ਼ ਸਲਮਾਨ ਖਾਨ ਤੇ ਯੂਲੀਆ ਵਾਂਤੂਰ ਲਈ ਬੇਹੱਦ ਔਖੀ ਘੜੀ ਆ ਗਈ ਹੈ। ਦੋਹਾਂ ਨੂੰ ਨਾ ਚਾਹੁੰਦੇ ਹੋਏ ਵੀ ਇੱਕ ਦੂਜੇ ਤੋਂ ਦੂਰ ਹੋਣਾ ਪਿਆ ਹੈ। ਜੀ ਹਾਂ, ਯੂਲੀਆ ਤੇ ਸਲਮਾਨ ਬੇਸ਼ੱਕ ਕੁਝ ਦਿਨਾਂ ਲਈ ਹੀ ਪਰ ਇੱਕ-ਦੂਜੇ ਤੋਂ ਦੂਰ ਹੋ ਗਏ ਹਨ। ਦਰਅਸਲ ਯੂਲੀਆ ਦਾ ਵਰਕ ਵੀਜ਼ਾ ਖਤਮ ਹੋ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਵਾਪਸ ਰੋਮਾਨੀਆ ਜਾਣਾ ਪਿਆ। ਸਲਮਾਨ ਦੀ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਯੂਲੀਆ ਦਾ ਵੀਜ਼ਾ ਐਕਸਟੈਂਡ ਨਹੀਂ ਹੋ ਸਕਿਆ। ਫਿਲਹਾਲ ਯੂਲੀਆ ਬਰਲਿਨ ਵਿੱਚ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਘੁੰਮ ਰਹੀ ਹੈ। ਸਲਮਾਨ ਮਨਾਲੀ ਵਿੱਚ ਆਪਣੀ ਫਿਲਮ 'ਟਿਊਬਲਾਈਟ' ਦੀ ਸ਼ੂਟਿੰਗ ਕਰ ਰਹੇ ਹਨ।