ਮੁੰਬਈ: ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਲਾਲ ਗਾਉਨ ਨੇ ਐਮੀ ਐਵਾਰਡਜ਼ 'ਤੇ ਤਾਂ ਮੇਲਾ ਲੁੱਟ ਹੀ ਲਿਆ ਪਰ ਇਸ ਤੋਂ ਇਲਾਵਾ ਪ੍ਰਿਅੰਕਾ ਦੀਆਂ ਹਾਸੀਆਂ ਖੇਡੀਆਂ ਵੀ ਸੁਰਖੀਆਂ ਬਟੋਰ ਰਹੀਆਂ ਹਨ। ਖਬਰ ਹੈ ਕਿ ਐਮੀ ਐਵਾਰਡਜ਼ ਦੀ ਆਫਟਰ ਪਾਰਟੀ ਵਿੱਚ ਉਹ ਹਾਲੀਵੁੱਡ ਅਦਾਕਾਰ ਟੌਮ ਹਿਡਲਸਟਨ ਦੇ ਬੇਹੱਦ ਕਰੀਬ ਨਜ਼ਰ ਆਈ।
ਦੋਹਾਂ ਨੂੰ ਇੱਕ-ਦੂਜੇ ਦੇ ਨਾਲ ਹੀ ਵੇਖਿਆ ਗਿਆ ਪੂਰੀ ਆਫਟਰ ਪਾਰਟੀ ਵਿੱਚ। ਟੌਮ ਨੇ ਪ੍ਰਿਅੰਕਾ ਦੀ ਕਮਰ ਵਿੱਚ ਹੱਥ ਰੱਖਿਆ ਹੋਇਆ ਸੀ। ਨਾਲ ਹੀ ਇੱਕ ਦੋ ਵਾਰ ਦੋਹਾਂ ਦੇ ਹੱਥ ਵਿੱਚ ਹੱਥ ਵੀ ਸਪੌਟ ਕੀਤੇ ਗਏ। ਪ੍ਰਿਅੰਕਾ ਨੇ ਟੌਮ ਦੀ ਬੋ ਟਾਈ ਵੀ ਸਹੀ ਕੀਤੀ ਤੇ ਆਪਣਾ ਨੰਬਰ ਦੇ ਕੇ ਉੱਥੋਂ ਨਿਕਲ ਗਈ। ਸੂਤਰਾਂ ਮੁਤਾਬਕ ਪ੍ਰਿਅੰਕਾ ਤੇ ਟੌਮ ਨੇ ਇੱਕ-ਦੂਜੇ ਨੂੰ ਫਿਰ ਤੋਂ ਮਿਲਣ ਦਾ ਵਾਅਦਾ ਵੀ ਕੀਤਾ।
ਪ੍ਰਿਅੰਕਾ ਨੇ ਮੰਚ 'ਤੇ ਟੌਮ ਨਾਲ ਹੀ ਐਵਾਰਡ ਪ੍ਰੈਜ਼ੈਂਟ ਕੀਤਾ ਸੀ। ਰੈੱਡ ਕਾਰਪੇਟ 'ਤੇ ਵੀ ਦੋਹਾਂ ਦਾ ਮਜ਼ਾਕ ਖੁੱਲ੍ਹ-ਮ-ਖੁੱਲ੍ਹਾ ਨਜ਼ਰ ਆਇਆ। ਟੌਮ ਟੇਲਰ ਸਵਿਫਟ ਦੇ ਐਕਸ ਬੌਏਫਰੈਂਡ ਹਨ।