ਲਖਨਊ: ਪੰਜ ਵਾਰ ਨੈਸ਼ਨਲ ਐਵਾਰਡ ਨਾਲ ਸਨਮਾਨਤ ਐਕਟਰ ਪ੍ਰਕਾਸ਼ ਰਾਜ 'ਤੇ ਲਖਨਊ ਦੀ ਕੋਰਟ 'ਚ ਕੇਸ ਚੱਲੇਗਾ। ਬੁੱਧਵਾਰ ਨੂੰ ਇੱਕ ਵਕੀਲ ਨੇ ਨਰਿੰਦਰ ਮੋਦੀ ਖਿਲਾਫ ਬਿਆਨ ਦੇਣ ਦੇ ਮਾਮਲੇ 'ਚ ਪ੍ਰਕਾਸ਼ ਰਾਜ ਖਿਲਾਫ ਕੇਸ ਦਰਜ ਕਰਵਾਇਆ ਹੈ। ਕੇਸ ਦੀ ਅਗਲੀ ਤਰੀਕ 7 ਅਕਤੂਬਰ ਪਈ ਹੈ।


ਧਰਮਨਿਰਪੱਖਤਾ ਲਈ ਲਿਖਣ ਵਾਲੀ ਪੱਤਰਕਾਰ ਗੌਰੀ ਲੰਕੇਸ਼ ਦੀ ਸਤੰਬਰ 'ਚ ਉਨ੍ਹਾਂ ਦੇ ਘਰ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 3 ਅਕਤੂਬਰ ਨੂੰ ਬੰਗਲੁਰੂ 'ਚ ਇੱਕ ਪ੍ਰੋਗਰਾਮ ਦੌਰਾਨ ਪ੍ਰਕਾਸ਼ ਰਾਜ ਨੇ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਨਾ ਫੜ੍ਹਣ 'ਤੇ ਗੁੱਸਾ ਜ਼ਾਹਿਰ ਕੀਤਾ ਸੀ। ਪ੍ਰਕਾਸ਼ ਨੇ ਕਿਹਾ ਕਿ ਲੋਕ ਸੋਸ਼ਲ ਮੀਡੀਆ 'ਤੇ ਗੌਰੀ ਲੰਕੇਸ਼ ਦੇ ਕਤਲ ਦੀ ਖੁਸ਼ੀ ਮਨਾ ਰਹੇ ਹਨ।

ਖੁਸ਼ੀ ਮਨਾਉਣ ਵਾਲਿਆਂ 'ਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਟਵਿੱਟਰ 'ਤੇ ਫਾਲੋ ਕਰਦੇ ਹਨ। ਸਾਡੇ ਕੋਲ ਅਜਿਹਾ ਪ੍ਰਧਾਨ ਮੰਤਰੀ ਹੈ ਜੋ ਇਸ ਮਸਲੇ 'ਤੇ ਅੱਖ ਬੰਦ ਕਰਕੇ ਬੈਠਾ ਹੈ। ਪ੍ਰਕਾਸ਼ ਰਾਜ ਨੇ ਕਿਹਾ ਮੋਦੀ ਚੰਗੇ ਐਕਟਰ ਹਨ ਤੇ ਉਨ੍ਹਾਂ ਨੂੰ ਉਹ ਐਵਾਰਡ ਦੇਣੇ ਹਨ ਜੋ ਮੈਨੂੰ ਮਿਲੇ ਹਨ। ਉਨ੍ਹਾਂ ਕਿਹਾ ਸੀ ਕਿ ਮੋਦੀ ਨੇ ਪੂਰੇ ਮਾਮਲੇ 'ਚ ਚੁੱਪੀ ਧਾਰ ਰੱਖੀ ਹੈ। ਇਹ ਬੜੀ ਵੱਡੀ ਗੱਲ ਹੈ। ਉਹ ਲਗਾਤਾਰ ਗੌਰੀ ਲੰਕੇਸ਼ ਦੀ ਮੌਤ ਦੀ ਖੁਸ਼ੀ ਮਨਾਉਣ ਵਾਲਿਆਂ ਨੂੰ ਫਾਲੋ ਕਰ ਰਹੇ ਹਨ।

ਪ੍ਰਕਾਸ਼ ਰਾਜ ਨੇ ਇਸ ਤੋਂ ਬਾਅਦ ਟਵਿੱਟਰ 'ਤੇ ਵੀਡੀਓ ਵੀ ਪੋਸਟ ਕੀਤੀ ਸੀ। ਪ੍ਰਕਾਸ਼ ਰਾਜ ਨੇ ਇਸ ਤੋਂ ਬਾਅਦ ਟਵਿਟਰ 'ਤੇ ਵੀਡੀਓ ਪੋਸਟ ਕਰਕੇ ਇਹ ਕਿਹਾ ਸੀ ਕਿ ਮੈਂ ਐਵਾਰਡ ਵਾਪਸ ਕਰਨ ਵਾਲੀ ਗੱਲ ਨਹੀਂ ਆਖੀ। ਕੋਈ ਬੇਵਕੂਫ ਹੀ ਅਜਿਹਾ ਕਰੇਗਾ।