ਮੁੰਬਈ: ਨੋਟਾਂ ਉੱਤੇ ਬੈਨ ਤੋਂ ਬਾਅਦ ਬਾਲੀਵੁੱਡ ਰੋ ਰਿਹਾ ਹੈ। ਇਸ ਦਾ ਸਿੱਧਾ ਅਸਰ ਰਿਲੀਜ਼ ਹੋ ਰਹੀਆਂ ਫਿਲਮਾਂ 'ਤੇ ਪੈ ਰਿਹਾ ਹੈ। ਪਹਿਲਾਂ 'ਰੌਕ ਔਨ 2' ਤੇ ਹੁਣ 'ਫੋਰਸ 2' ਤੇ 'ਤੁਮ ਬਿਨ 2' 'ਤੇ ਵੱਡਾ ਅਸਰ ਪਿਆ ਹੈ। ਇਨ੍ਹਾਂ ਫਿਲਮਾਂ ਨੇ ਆਸ ਨਾਲੋਂ ਤੋਂ ਕਾਫੀ ਘੱਟ ਬਿਜ਼ਨੈੱਸ ਕੀਤਾ ਹੈ।
ਪਹਿਲੇ ਤਿੰਨ ਦਿਨਾਂ ਵਿੱਚ ਫਿਲਮ 'ਫੋਰਸ 2' ਨੇ 18 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਤੇ 'ਤੁਮ ਬਿਨ 2' ਨੇ ਮਹਿਜ਼ 2 ਕਰੋੜ ਰੁਪਏ ਕਮਾਏ ਹਨ। ਅੱਗੇ ਰਿਲੀਜ਼ ਹੋਣ ਵਾਲੀ ਫਿਲਮਾਂ ਨੂੰ ਵੀ ਇਸੇ ਗੱਲ ਦਾ ਖਤਰਾ ਹੈ।
ਆਲੀਆ ਭੱਟ ਤੇ ਆਮਿਰ ਖਾਨ ਨੇ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਇਸ ਦਾ ਅਸਰ ਉਨ੍ਹਾਂ ਦੀਆਂ ਫਿਲਮਾਂ 'ਤੇ ਨਹੀਂ ਵਿਖੇਗਾ। ਨੋਟਬੰਦੀ ਹੋਏ ਨੂੰ ਹੁਣ ਕਾਫੀ ਸਮਾਂ ਹੋ ਗਿਆ ਹੈ, ਸੋ ਹੋ ਸਕਦਾ ਹੈ ਕਿ ਦਰਸ਼ਕ ਹੁਣ ਬੈਂਕ ਦੀ ਥਾਂ ਸਿਨੇਮਾ ਘਰਾਂ ਵਿੱਚ ਵਿਖਣਗੇ।