ਮੁੰਬਈ: ਫਿਲਮ 'ਬੇਫਿਕਰੇ' ਦਾ ਟ੍ਰੇਲਰ ਸਾਰਿਆਂ ਨੇ ਵੇਖਿਆ ਹੈ ਜਿਸ ਵਿੱਚ ਕਿਸਿੰਗ ਸੀਨ ਦੀ ਭਰਮਾਰ ਹੈ ਪਰ ਦਰਸ਼ਕਾਂ ਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਸੰਸਕਾਰੀ ਸੈਂਸਰ ਬੋਰਡ ਇਸ ਵਾਰ ਬੇਫਿਕਰ ਹੋ ਗਿਆ ਹੈ ਤੇ ਫਿਲਮ ਨੂੰ ਬਿਨਾਂ ਕਿਸੇ ਕੱਟ ਦੇ U/A ਸਰਟੀਫਿਕੇਟ ਦੇ ਦਿੱਤਾ ਹੈ।




ਕਾਫੀ ਹੈਰਾਨੀ ਦੀ ਗੱਲ ਹੈ ਕਿ ਛੋਟੀ-ਛੋਟੀ ਗੱਲ 'ਤੇ ਭੜਕਣ ਵਾਲਾ ਸੈਂਸਰ ਇਸ ਵਾਰ ਬੇਫਿਕਰ ਕਿਵੇਂ ਹੋ ਗਿਆ। ਇਸ ਦੇ ਮੁਖੀ ਪਹਿਲਾਜ ਨਹਿਲਾਨੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ, ਜਦ ਅਸੀਂ ਕਿਸਿੰਗ ਸੀਨ ਕੱਟਦੇ ਹਾਂ ਤਾਂ ਸਾਨੂੰ ਘੇਰਿਆ ਜਾਂਦਾ ਹੈ ਜਦ ਨਹੀਂ ਕੱਟਦੇ ਫਿਰ ਵੀ ਦਿੱਕਤ ਹੈ। ਫਿਲਮ ਵਿੱਚ 12 ਕਿਸਿੰਗ ਸੀਨ ਹਨ ਪਰ ਇਹ ਤੁਹਾਨੂੰ ਉਕਸਾਉਂਦੇ ਨਹੀਂ, ਬਲਕਿ ਪਿਆਰ ਦਾ ਪ੍ਰਤੀਕ ਹਨ। ਨਿਰਦੇਸ਼ਕ ਆਦਿਤਿਆ ਚੋਪੜਾ ਨੇ ਇਨ੍ਹਾਂ ਨੂੰ ਖੂਬਸੂਰਤੀ ਤੇ ਢੰਗ ਨਾਲ ਫਿਲਮਾਇਆ ਹੈ ਜਿਸ ਕਰਕੇ ਕੱਟਣ ਦੀ ਲੋੜ ਨਹੀਂ ਪਈ।



ਸੋ ਆਦਿਤਿਆ ਚੋਪੜਾ ਕਿਸਿੰਗ ਕਰਾਉਣ ਤਾਂ ਠੀਕ, ਪਰ ਜੇ ਜੇਮਸ ਬਾਂਡ ਕੁਝ ਕਰੇ ਤਾਂ ਗਲਤ। ਸੈਂਸਰ ਬੋਰਡ ਦੇ ਕੰਮ ਕਰਨ ਦਾ ਤਰੀਕਾ ਤਾਂ ਰੱਬ ਹੀ ਜਾਣੇ।