ਚੰਕੀ ਪਾਂਡੇ ਦੀ ਧੀ ਮਗਰੋਂ ਭਾਣਜੀ ਦੀ ਬਾਲੀਵੁੱਡ ਐਂਟਰੀ!
ਏਬੀਪੀ ਸਾਂਝਾ | 09 Apr 2018 01:32 PM (IST)
ਮੁੰਬਈ: ਬਾਲੀਵੁੱਡ ਸਟਾਰ ਕਿੱਡਜ਼ ਦੀ ਫ਼ਿਲਮਾਂ ‘ਚ ਐਂਟਰੀ ਕਿਸੇ ਸੁਪਰਸਟਾਰ ਤੋਂ ਘੱਟ ਨਹੀਂ। ਹੁਣ ਤੱਕ ਜਿੰਨੇ ਵੀ ਸਟਾਰ ਕਿੱਡਜ਼ ਨੇ ਫ਼ਿਲਮਾਂ ‘ਚ ਕੰਮ ਕੀਤਾ, ਉਨ੍ਹਾਂ ਨੇ ਆਪਣਾ ਖਾਸ ਮੁਕਾਮ ਹਾਸਲ ਕਰ ਲਿਆ। ਹੁਣ ਜਿਸ ਸਟਾਰ ਕਿੱਡ ਦੀ ਵਾਰੀ ਹੈ, ਉਹ ਕੋਈ ਹੋਰ ਨਹੀਂ ਸਗੋਂ ਉਹ ਐਕਟਰ ਚੰਕੀ ਪਾਂਡੇ ਦੀ ਬੇਟੀ ਅਨਨਿਆ ਪਾਂਡੇ ਹੈ ਪਰ ਅਸੀਂ ਜਿਸ ਦੀ ਗੱਲ ਕਰ ਰਹੇ ਹਾਂ ਉਹ ਅਨਨਿਆ ਨਹੀਂ ਸਗੋਂ ਉਹ ਹੈ ਅਨਨਿਆ ਦੀ ਕਜ਼ਨ ਅਲਾਨਾ ਪਾਂਡੇ। ਦੱਸ ਦਈਏ ਕਿ ਹਾਲ ਹੀ ‘ਚ ਅਲਾਨਾ ਨੇ ਫੋਟੋਸ਼ੂਟ ਵੀ ਕਰਵਾਇਆ ਹੈ ਜਿਸ ਦੇ ਚੱਲਦਿਆਂ ਉਹ ਇੱਕ ਵਾਰ ਫੇਰ ਸੁਰਖੀਆਂ ‘ਚ ਆ ਗਈ। ਇਸ ਦੇ ਨਾਲ ਹੀ ਉਸ ਦੇ ਫੋਟੋਸ਼ੂਟ ਦੀ ਵੀਡੀਓ ਤੇ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਹੀਆਂ ਹਨ। ਅਲਾਨਾ ਨੇ ਫੈਸ਼ਨ ਬ੍ਰੈਡ ਫਾਲਗੁਨੀ ਐਂਡ ਪੀਕਾਕ ਲਈ ਫੋਟੋਸ਼ੂਟ ਕਰਵਾਇਆ ਸੀ। ਫੋਟੋਸ਼ੂਟ ਦੀਆਂ ਵੀਡੀਓ ਤੇ ਪਿਕਸ ਨੂੰ ਖੁਦ ਅਲਾਨਾ ਨੇ ਆਪਣੇ ਇੰਟਾਗ੍ਰਾਮ ‘ਤੇ ਸ਼ੇਅਰ ਕੀਤਾ। ਅਲਾਨਾ ਇਨ੍ਹਾਂ ਤਸਵੀਰਾਂ ‘ਚ ਰਵਾਇਤੀ ਦੇ ਨਾਲ-ਨਾਲ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਚੰਕੀ ਦੀ ਬੇਟੀ ਅਨਨਿਆ ਪਾਂਡੇ ਫ਼ਿਲਮ ‘ਸਟੂਡੈਂਟ ਆਫ ਦ ਈਅਰ-2’ ਤੋਂ ਬਾਲੀਵੁੱਡ ‘ਚ ਐਂਟਰੀ ਕਰ ਰਹੀ ਹੈ, ਜਿਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ਇਸੇ ਸਾਲ 23 ਨਵੰਬਰ ਨੂੰ ਰਿਲੀਜ਼ ਹੋਵੇਗੀ।