ਜੇਲ੍ਹ 'ਚੋਂ ਨਿਕਲ ਕੇ ਸਲਮਾਨ ਦੀ ਮਸਤੀ, ਵੀਡੀਓ ਵਾਇਰਲ
ਏਬੀਪੀ ਸਾਂਝਾ | 09 Apr 2018 11:40 AM (IST)
ਮੁੰਬਈ: ਜੋਧਪੁਰ ਦੀ ਸੈਸ਼ਨ ਕੋਰਟ ਵੱਲੋਂ ਜ਼ਮਾਨਤ ‘ਤੇ ਰਿਹਾਅ ਹੋ ਕੇ ਭਾਈਜਾਨ ਸਲਮਾਨ ਖਾਨ ਘਰ ਆ ਚੁੱਕੇ ਹਨ। ਸ਼ਨੀਵਾਰ ਨੂੰ ਮੁੰਬਈ ਆਉਣ ਤੋਂ ਇੱਕ ਦਿਨ ਬਾਅਦ ਸਲਮਾਨ ਖਾਨ ਇੱਕ ਸਕੂਲ ਦੇ ਸਾਲਾਨਾ ਸਮਾਗਮ ‘ਚ ਪਹੁੰਚੇ। ਜਿਥੇ ਉਨ੍ਹਾਂ ਨੇ ਸਕੂਲੀ ਬੱਚੀਆਂ ਨਾਲ ਖੂਬ ਮਸਤੀ ਕੀਤੀ ਤੇ ਪੌੜੀਆਂ ‘ਤੇ ਬੈਠ ਕੇ ਆਈਸਕ੍ਰੀਮ ਵੀ ਖਾਧੀ। ਇਸ ਮੌਕੇ ਸਲਮਾਨ ਦੀਆਂ ਕੁਝ ਤਸਵੀਰਾਂ ਤੇ ਵੀਡੀਓਸ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਹੀਆਂ ਹਨ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਸਲਮਾਨ ਆਪਣੇ ਨਿੱਕੇ ਫੈਨਸ ਨੂੰ ਮਿਲ ਕੇ ਬੇਹੱਦ ਖੁਸ਼ ਹਨ। ਇਸ ਦੇ ਨਾਲ ਹੀ ਬੱਚਿਆਂ ਨੇ ਸਲਮਾਨ ਲਈ ਖਾਸ ਪ੍ਰਫ਼ਾਰਮੰਸ ਵੀ ਦਿੱਤੀ। https://www.instagram.com/p/BhUElbDAwEN/?taken-by=salman_khan_kingdom ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਮੁੰਬਈ ਆਉਣ ‘ਤੇ ਸਲਮਾਨ ਦੇ ਫੈਨਜ਼ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਿਸ ਨੂੰ ਦੇਖ ਕੇ ਭਾਈਜਾਨ ਇਮੋਸ਼ਨਲ ਹੋ ਗਏ। ਸਲਮਾਨ ਜਲਦੀ ਹੀ ਆਪਣੀ ਫ਼ਿਲਮ ‘ਰੇਸ-3’ ਦੀ ਸ਼ੂਟਿੰਗ ਖਤਮ ਕਰਨਗੇ। ਫ਼ਿਲਮ ਇਸੇ ਸਾਲ ਈਦ ‘ਤੇ ਰਿਲੀਜ਼ ਹੋ ਰਹੀ ਹੈ।