Ranveer Ringh Movie Circus Release Date: ਰਣਵੀਰ ਸਿੰਘ ਦੀ ਫਿਲਮ 'ਜੈਸ਼ਭਾਈ ਜੋਰਦਾਰ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਰਣਵੀਰ ਇਨ੍ਹੀਂ ਦਿਨੀਂ ਆਪਣੀ ਫਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਰੋਮਾਂਚਕ ਖ਼ਬਰ ਆਈ ਹੈ। ਰਣਵੀਰ ਦੀ ਅਗਲੀ ਫਿਲਮ 'ਸਰਕਸ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਰਕਸ ਦੀ ਰਿਲੀਜ਼ ਡੇਟ ਦੇ ਨਾਲ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਹੈ, ਜਿਸ ਨੂੰ ਦੇਖ ਕੇ ਤੁਸੀਂ ਕਾਫੀ ਉਤਸ਼ਾਹਿਤ ਹੋ ਜਾਵੋਗੇ।
ਇਸ ਦਿਨ ਰਿਲੀਜ਼ ਹੋਵੇਗੀ ਸਰਕਸ
ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਸਰਕਸ' ਇਸ ਸਾਲ ਕ੍ਰਿਸਮਸ ਦੇ ਮੌਕੇ 'ਤੇ 23 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਦੇ ਪੋਸਟਰ 'ਤੇ ਫਿਲਮ ਦੀ ਲੰਬੀ ਸਟਾਰਕਾਸਟ ਦੇਖਣ ਨੂੰ ਮਿਲ ਰਹੀ ਹੈ। ਫਿਲਮ 'ਚ ਰਣਵੀਰ ਸਿੰਘ, ਜੈਕਲੀਨ ਫਰਨਾਂਡੀਜ਼, ਪੂਜਾ ਹੇਗੜੇ ਤੋਂ ਇਲਾਵਾ ਵਰੁਣ ਸ਼ਰਮਾ, ਜੌਨੀ ਲੀਵਰ ਅਤੇ ਸੰਜੇ ਮਿਸ਼ਰਾ ਸਮੇਤ ਕਈ ਹੋਰ ਸਿਤਾਰੇ ਨਜ਼ਰ ਆਉਣਗੇ।
ਸਿੰਬਾ ਤੋਂ ਬਾਅਦ ਰੋਹਿਤ ਸ਼ੈੱਟੀ ਅਤੇ ਰਣਵੀਰ ਸਿੰਘ ਸਰਕਸ 'ਚ
'ਸਿੰਬਾ' ਤੋਂ ਬਾਅਦ ਰੋਹਿਤ ਸ਼ੈੱਟੀ ਨਾਲ ਰਣਵੀਰ ਸਿੰਘ ਦੀ ਇਹ ਦੂਜੀ ਫਿਲਮ ਹੈ। ਸਿੰਬਾ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਰਣਵੀਰ ਦੀ ਝਲਕ ਫਿਲਮ 'ਸੂਰਿਆਵੰਸ਼ੀ' 'ਚ ਵੀ ਦੇਖਣ ਨੂੰ ਮਿਲੀ ਸੀ। ਇੱਕ ਵਾਰ ਫਿਰ ਤੋਂ ਦੋਵੇਂ ਸਰਕਸ ਵਿੱਚ ਆਪਣੇ ਕੰਮ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ।
ਦੱਸ ਦੇਈਏ ਕਿ ਰਣਵੀਰ ਸਿੰਘ ਦੀ ਫਿਲਮ 'ਜੈਸ਼ਭਾਈ ਜੋਰਦਾਰ' 13 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ, ਹੁਣ ਦੇਖਣਾ ਇਹ ਹੋਵੇਗਾ ਕਿ 'ਜੈਸ਼ਭਾਈ ਜੋਰਦਾਰ' ਨਾਲ ਇਕ ਵਾਰ ਫਿਰ ਰਣਵੀਰ ਸਿੰਘ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਸਕਣਗੇ ਜਾਂ ਨਹੀਂ।
ਇਹ ਵੀ ਪੜ੍ਹੋ: