Shehnaaz Gill: ਬਿੱਗ ਬੌਸ ਤੋਂ ਬਾਅਦ ਸ਼ਹਿਨਾਜ਼ ਗਿੱਲ (Shehnaaz Gill) ਪੰਜਾਬ ਦੀ ਕੈਟਰੀਨਾ ਕੈਫ ਨਹੀਂ ਬਲਕਿ ਹੁਣ ਉਹ ਸ਼ਹਿਨਾਜ਼ ਗਿੱਲ ਬਣ ਚੁੱਕੀ ਹੈ ਤੇ ਇਸ ਸ਼ਹਿਨਾਜ਼ ਗਿੱਲ ਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ ਤੇ ਸਰਾਹਿਆ ਕਿ ਉਸ ਦੀ ਫੈਨ ਫੌਲੋਇੰਗ 'ਚ ਕਾਫੀ ਵਾਧਾ ਹੋਇਆ।

ਹੁਣ ਸ਼ਹਿਨਾਜ਼ ਮਾਣ ਨਾਲ ਕਹਿੰਦੀ ਹੈ ਕਿ, 'ਮੈਂ ਆਪਣੀ ਮਿਹਨਤ ਨਾਲ ਕੰਮ ਕੀਤਾ ਹੈ,' ਤੇ ਹੁਣ ਸ਼ਹਿਨਾਜ਼ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ 'ਬਿੱਗ ਬੌਸ' ਤੋਂ ਬਾਅਦ ਉਸ ਦੀ ਸ਼ਖਸੀਅਤ ਕਾਫੀ ਬਦਲ ਗਈ ਹੈ ਤੇ ਕਮਾਈ 'ਚ ਵੀ ਵਾਧਾ ਹੋਇਆ ਹੈ। ਜਲਦ ਹੀ ਸ਼ਹਿਨਾਜ਼ ਗਿੱਲ ਸਲਮਾਨ ਖਾਨ ਦੀ ਫਿਲਮ 'ਚ ਵੀ ਲੀਡ ਰੋਲ 'ਚ ਨਜ਼ਰ ਆਉਣ ਵਾਲੀ ਹੈ।
 
ਹਾਲ ਹੀ 'ਬ੍ਰਹਮਾਕਨੇਮਰੀ' ਦੇ ਇਵੈਂਟ 'ਚ ਸ਼ਾਮਲ ਹੋਈ ਸ਼ਹਿਨਾਜ਼ ਨੇ ਕਿਹਾ, 'ਮੇਰੇ ਲਈ ਕੁਝ ਵੀ ਆਸਾਨ ਜਾਂ ਸਮੇਂ ਤੋਂ ਪਹਿਲਾਂ ਨਹੀਂ ਆਇਆ। ਮੇਰਾ ਮੰਨਣਾ ਹੈ ਕਿ ਜੇ ਕੋਈ ਚੀਜ਼ ਤੁਹਾਡੇ ਕੋਲ ਜਲਦੀ ਆਉਂਦੀ ਹੈ, ਤਾਂ ਇਹ ਜਲਦੀ ਚਲੀ ਜਾਂਦੀ ਹੈ। ਉਹਨਾਂ ਕਿਹਾ ਕਿ ਮੈਂ ਸਖ਼ਤ ਮਿਹਨਤ ਕਰ ਰਹੀ ਹਾਂ ਜੋ ਕਿ ਜਾਰੀ ਰੱਖਾਂਗੀ ਕਿਉਂਕਿ ਮੈਂ ਇਸ ਪਿਆਰ ਨੂੰ ਹੋਰ ਹਾਸਲ ਕਰਨਾ ਚਾਹੁੰਦੀ ਹਾਂ।
 
ਸ਼ਹਿਨਾਜ਼ ਗਿੱਲ ਨੇ ਕਿਹਾ, 'ਜੇਕਰ ਮੇਰੇ ਫੈਨਜ਼ ਸੰਤੁਸ਼ਟ ਹੋਣਗੇ, ਤਾਂ ਹੀ ਮੈਨੂੰ ਸੰਤੁਸ਼ਟੀ ਮਿਲੇਗੀ, ਕਿਉਂਕਿ ਇਹ ਉਹ ਲੋਕ ਹਨ ਜੋ ਦਿਨ ਰਾਤ ਮੇਰਾ ਸਪੋਰਟ ਕਰਦੇ ਹਨ। ਇਸ ਲਈ, ਜੋ ਮੈਨੂੰ ਪਿਆਰ ਕਰਦੇ ਹਨ, ਮੈਂ ਉਨ੍ਹਾਂ ਨੂੰ ਵਾਪਸ ਪਿਆਰ ਕਰਨਾ ਹੈ।'

ਗਿੱਲ ਦਾ ਕਹਿਣਾ ਹੈ, ''ਫੈਸ਼ਨ ਮੇਰੇ ਲਈ ਕੁਦਰਤੀ ਤੌਰ 'ਤੇ ਆਉਂਦਾ ਹੈ ਅਤੇ ਇਹ ਬਚਪਨ ਤੋਂ ਹੀ ਰਿਹਾ ਹੈ। ਪਹਿਲਾਂ ਮੇਰੀ ਕਮਾਈ ਸੀਮਤ ਸੀ, ਇਸ ਲਈ ਮੈਂ ਉਸ ਅਨੁਸਾਰ ਹੀ ਸਟਾਈਲ ਕਰਦੀ ਸੀ। ਇਸ ਤੋਂ ਇਲਾਵਾ, ਮੈਂ ਉਦੋਂ ਜੀਨਸ ਵਿੱਚ Comfortable ਨਹੀਂ ਸੀ। ਬਹੁਤ ਸਾਰੇ ਲੋਕ ਇਸ ਨੂੰ ਸੋਹਣੇ ਢੰਗ ਨਾਲ ਕੈਰੀ ਕਰਦੇ ਹਨ ਪਰ ਮੈਂ ਨਹੀਂ ਕਰ ਸਕੀ , ਇਸ ਲਈ ਮੈਂ ਜ਼ਿਆਦਾਤਰ ਸੂਟ ਵਿੱਚ ਕੰਫਰਟੇਬਲ ਸੀ। ਪਰ ਹੁਣ ਜਦੋਂ ਮੈਂ ਜ਼ਿਆਦਾ ਪੈਸਾ ਕਮਾ ਰਿਹਾ ਹਾਂ, ਮੈਂ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਸਟਾਈਲ ਕਰ ਸਕਦੀ ਹਾਂ।

ਸ਼ਹਿਨਾਜ਼ ਕਹਿੰਦੀ ਹੈ, 'ਪ੍ਰਮਾਤਮਾ ਨੇ ਤੁਹਾਨੂੰ ਜਿਸ ਤਰ੍ਹਾਂ ਬਣਾਇਆ ਹੈ ਉਹ ਸੰਪੂਰਨ ਹੈ, ਇਸ ਲਈ ਸਾਨੂੰ ਕਦੇ ਵੀ ਆਪਣੇ ਨਜ਼ਰੀਏ 'ਤੇ ਪਛਤਾਵਾ ਨਹੀਂ ਕਰਨਾ ਚਾਹੀਦਾ। ਦੂਸਰਿਆਂ ਦੀਆਂ ਖੂਬੀਆਂ ਨੂੰ ਕਦੇ ਨਾ ਦੇਖੋ, ਸਗੋਂ ਆਪਣੇ ਸਰੀਰ 'ਤੇ ਮਾਣ ਮਹਿਸੂਸ ਕਰੋ। ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਰਹੋ ਅਤੇ ਸਭ ਕੁਝ ਹੋਣ ਦਾ ਇੱਕ ਸਮਾਂ ਹੈ। ਬਸ ਘਬਰਾਓ ਨਾ।