21 ਨੂੰ ਆਨ-ਸਕਰੀਨ ਟਕਰਾਉਣਗੇ ਖਾਨ ਤੇ ਖੇਰ
ਏਬੀਪੀ ਸਾਂਝਾ | 09 Apr 2018 04:27 PM (IST)
ਮੁੰਬਈ: ਇਸ ਸਾਲ ਦੇ ਆਖੀਰ ‘ਚ ਬਾਲੀਵੁੱਡ ਕਿੰਗ ਖਾਨ ਤੇ ਅਨੁਪਮ ਖੇਰ ਦੀਆਂ ਫ਼ਿਲਮਾਂ ਬਾਕਸ-ਆਫਿਸ ‘ਤੇ ਦਸਤਕ ਦੇ ਰਹੀਆਂ ਹਨ। ਸ਼ਾਹਰੁਖ ਆਪਣੀ ਫ਼ਿਲਮ ‘ਜ਼ੀਰੋ’ ਲੈ ਕੇ ਮੈਦਾਨ ‘ਚ ਆ ਰਹੇ ਹਨ ਤੇ ਅਨੁਪਮ ਖੈਰ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਵੀ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਦੋਵੇਂ ਐਕਟਰ ਇੱਕ-ਦੂਜੇ ਨਾਲ ਕਈ ਫ਼ਿਲਮਾਂ ‘ਚ ਕੰਮ ਵੀ ਕਰ ਚੁੱਕੇ ਹਨ। ਅਨੁਪਮ ਖੇਰ ਤਾਂ ਕਈ ਮੂਵੀਜ਼ ‘ਚ ਸ਼ਾਹਰੁਖ ਦੇ ਪਿਓ ਦੇ ਰੋਲ ‘ਚ ਨਜ਼ਰ ਆ ਚੁੱਕੇ ਹਨ। ਆਨ-ਸਕ੍ਰੀਨ ਪਿਓ-ਪੁੱਤਰ ਦੀ ਇਹ ਜੋੜੀ ਹੁਣ ਬਾਕਸ-ਆਫਿਸ ‘ਤੇ ਟਕਰਾਉਣ ਲਈ ਵੀ ਤਿਆਰ ਹੈ। ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਚ ਅਨੁਪਮ ਦੀ ਲੁੱਕ ਤੋਂ ਬਾਅਦ ਫ਼ਿਲਮ ਦੀ ਬਾਕੀ ਸਪੋਰਟਿੰਗ ਕਾਸਟ ਦਾ ਪਹਿਲਾ ਲੁੱਕ ਵੀ ਸਾਹਮਣੇ ਆ ਚੁੱਕਿਆ ਹੈ। ਫ਼ਿਲਮ ‘ਚ ਅਨੁਪਮ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਰੋਲ ਕਰ ਰਹੇ ਹਨ, ਉਥੇ ਹੀ ਜਰਮਨ ਅਦਾਕਾਰਾ ਸੁਜ਼ੈਨ ਬਰਨਰਟ ਇਸ ‘ਚ ਸੋਨੀਆ ਗਾਂਧੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਹ ਫ਼ਿਲਮ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਲਿਖੀ ਬੁੱਕ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਤੇ ਬਣੀ ਹੈ। ਇਹ ਬੁੱਕ ਸੰਜੇ ਬਾਰੂ ਨੇ ਲਿਖੀ ਹੈ ਜੋ ਖੁਦ ਵੀ ਪਾਲੀਟੀਕਲ ਕਮੈਂਟੇਟਰ ਤੇ ਪਾਲਿਸੀ ਐਨਾਲਿਸਟ ਹਨ।