ਮੁੰਬਈ: 2012 ‘ਚ ਆਈ ਫ਼ਿਲਮ ਸਟੂਡੈਂਟ ਆਫ ਦ ਈਅਰ’ ਨੇ ਬਾਕਸ-ਆਫਿਸ ‘ਤੇ ਕਾਫੀ ਕਮਾਈ ਕੀਤੀ ਸੀ। ਇੰਨਾ ਹੀ ਨਹੀਂ ਫ਼ਿਲਮ ਨੇ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ। ਹੁਣ ਕਰਨ ਜੌਹਰ ਆਪਣੀ ਇਸ ਫ਼ਿਲਮ ਦਾ ਵੀ ਸੀਕੁਅਲ ਲੈ ਕੇ ਆ ਰਹੇ ਹਨ। ਇਸ ਫ਼ਿਲਮ ‘ਚ ਲੀਡ ਰੋਲ ‘ਚ ਟਾਈਗਰ ਸ਼ਰਾਫ ਨਜ਼ਰ ਆਉਣਗੇ।
ਟਾਈਗਰ ਦੇ ਨਾਲ ਇਸ ਫ਼ਿਲਮ ‘ਚ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਵੀ ਨਜ਼ਰ ਆਵੇਗੀ। ਇਸ ਫ਼ਿਲਮ ਨਾਲ ਅਨੰਨਿਆ ਇੰਡਸਟਰੀ ‘ਚ ਆਪਣਾ ਕਦਮ ਰੱਖ ਰਹੀ ਹੈ। ਫ਼ਿਲਮ ਦੀ ਦੂਸਰੀ ਅਦਾਕਾਰਾ ਤਾਰਾ ਸੁਤਾਰੀਆ ਹੋਵੇਗੀ। ਮੂਵੀ ਦੀ ਸ਼ੂਟਿੰਗ ਲਈ ਸਟਾਰ ਕਾਸਟ ਦੇਹਰਾਦੂਨ ਪਹੁੰਚ ਚੁੱਕੀ ਹੈ, ਜਿੱਥੇ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ।
ਫ਼ਿਲਮ ਦੇ ਸੈੱਟ ਤੋਂ ਪਹਿਲੀ ਤਸਵੀਰ ਵੀ ਆ ਗਈ ਹੈ ਜਿਸ ਨੂੰ ਟ੍ਰੇਡ ਐਕਸਪਰਟ ਤਰਣ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਤਰਣ ਨੇ ਕੈਪਸ਼ਨ ‘ਚ ਲਿਖਿਆ ਹੈ ‘ਸਟੂਡੈਂਟ ਆਫ ਦ ਈਅਰ-2’ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ਦਾ ਡਾਇਰੈਕਸ਼ਨ ਪੁਨੀਤ ਮਲਹੌਤਰਾ ਕਰ ਰਹੇ ਹਨ।
ਦੋ ਮਹੀਨੇ ਦੇ ਸ਼ੈਡਿਊਲ ਦੀ ਸ਼ੂਟਿੰਗ ਦੇਹਰਾਦੂਨ, ਮਸੂਰੀ ਤੇ ਰਿਸ਼ੀਕੇਸ਼ ‘ਚ ਕੀਤੀ ਜਾਵੇਗੀ। ਇਸ ਤੋਂ ਬਾਅਦ ਫਿਲਮ ਦੀ ਟੀਮ ਅਗਲੇ ਸ਼ੈਡਿਊਲ ਦੀ ਸ਼ੂਟਿੰਗ ਦਿੱਲੀ ਤੇ ਫੇਰ ਪੁਣੇ ‘ਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਧਰਮਾ ਪ੍ਰੋਡਕਸ਼ਨ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ‘ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ “ਸਟੂਡੈਂਟ ਆਫ ਦ ਈਅਰ-2 ਦੇ ਸੈੱਟ ‘ਤੇ ਪਹਿਲਾ ਦਿਨ। ਅੱਜ ਡਾਇਰੈਕਟਰ ਪੁਨੀਤ ਮਲਹੋਤਰਾ ਤੇ ਟੀਮ ਨੇ ਆਪਣੀ ਜਰਨੀ ਦੀ ਸ਼ੁਰੂਆਤ ਟਾਈਗਰ ਸ਼ਰੌਫ ਤੇ ਕੁੜੀਆਂ ਦਾ ਨਾਲ ਸੇਂਟ ਸਟਰਟਸਾ ਸਕੂਲ ਤੋਂ ਕੀਤੀ।”
ਇਸ ਦਾ ਰਿਪਲਾਈ ਕਰਦਿਆਂ ਕਰਨ ਜੌਹਰ ਨੇ ਲਿਖਿਆ ‘ਸਟੂਡੈਂਟ ਜਰਨੀ ਫੇਰ ਤੋਂ ਸ਼ੁਰੂ ਹੋ ਗਈ ਹੈ। ਫਾਈਨਲ ਕਾਸਰ ਦਾ ਐਲਾਨ ਬੁੱਧਵਾਰ ਯਾਨੀ 11 ਅਪ੍ਰੈਲ ਨੂੰ ਹੋਵੇਗਾ।’