ਲਖਨਊ: ਉੱਤਰ ਪ੍ਰਦੇਸ਼ ਫਿਲਮ ਵਿਕਾਸ ਪਰਿਸ਼ਦ ਦੇ ਪ੍ਰਧਾਨ ਅਤੇ ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼੍ਰੀਵਾਸਤਵ ਅਤੇ ਉਸ ਦੇ ਸਲਾਹਕਾਰ ਅਜੀਤ ਸਕਸੈਨਾ ਅਤੇ ਪੀਆਰਓ ਗਰਵਿਤ ਨਾਰੰਗ ਨੂੰ ਫੋਨ ਕਾਲ 'ਤੇ ਧਮਕੀ ਦਿੱਤੀ ਗਈ ਹੈ।

ਰਾਜੂ ਸ੍ਰੀਵਾਸਤਵ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ। 7 ਸਾਲ ਪਹਿਲਾਂ ਵੀ ਰਾਜੂ ਸ਼੍ਰੀਵਾਸਤਵ ਨੂੰ ਮੁੰਬਈ ਵਿੱਚ ਕਰਾਚੀ ਅਤੇ ਦੁਬਈ ਤੋਂ ਫੋਨ ਕਰਕੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ ਗਈ ਸੀ। ਇਸ ਬਾਰੇ ਉਸ ਨੇ ਮਹਾਰਾਸ਼ਟਰ ਵਿੱਚ ਐਫਆਈਆਰ ਦਰਜ ਕੀਤੀ ਸੀ।

ਪਿਛਲੇ ਸਾਲ ਮਈ ਵਿੱਚ ਇੱਕ ਵਿਅਕਤੀ ਨੂੰ ਹਾਸਰਸ ਕਲਾਕਾਰ ਤੋਂ ਜਬਰਦਸਤੀ ਪੈਸਿਆਂ ਦੀ ਮੰਗ ਕਰਨ ਲਈ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਰਾਜੂ ਸ਼੍ਰੀਵਾਸਤਵ ਦੇ ਇਤਰਾਜ਼ਯੋਗ ਸਥਿਤੀ 'ਚ ਔਰਤ ਨਾਲ ਵੀਡੀਓ ਹੋਣ ਦੇ ਨਾਂ 'ਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ।

ਯੂਪੀ ਫਿਲਮ ਸਿਟੀ ਬਾਰੇ ਵੱਡਾ ਬਿਆਨ

ਖਾਸ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਫਿਲਮ ਵਿਕਾਸ ਪਰਿਸ਼ਦ ਦੇ ਚੇਅਰਮੈਨ ਅਤੇ ਕਾਮੇਡੀਅਨ ਰਾਜੂ ਸ੍ਰੀਵਾਸਤਵ ਨੇ ਕਿਹਾ ਸੀ ਕਿ ਨੋਇਡਾ ਵਿੱਚ ਬਣਾਇਆ ਜਾ ਰਿਹਾ ਫਿਲਮ ਸਿਟੀ ਆਧੁਨਿਕ ਹੋਵੇਗਾ। ਮੁੰਬਈ, ਹੈਦਰਾਬਾਦ ਅਤੇ ਚੇਨਈ ਵਿਚ ਪਹਿਲਾਂ ਹੀ ਇੱਕ ਫਿਲਮੀ ਸਿਟੀ ਹੈ। ਹੁਣ ਅਸੀਂ ਯੂਪੀ ਵਿਚ ਇੱਕ ਬਣਾਉਣ ਜਾ ਰਹੇ ਹਾਂ। ਫਿਲਮ ਸਿਟੀ ਕਿਸੇ ਇੱਕ ਥਾਂ ਤੱਕ ਸੀਮਿਤ ਨਹੀਂ ਹੋ ਸਕਦੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904