ਚੰਡੀਗੜ੍ਹ: ਬਾਲੀਵੁੱਡ ਅਭਿਨੇਤਾ ਧਰਮਿੰਦਰ ਅਕਸਰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ ਤੇ ਆਪਣੇ ਫਾਰਮ ਹਾਊਸ ਦੀਆਂ ਫੋਟੋ ਅਤੇ ਵੀਡੀਓ ਆਪਣੇ ਫੈਨਸ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਧਰਮਿੰਦਰ ਅੱਜ ਵੀ ਆਪਣੇ ਪਰਿਵਾਰ ਨਾਲ ਵਧੀਆ ਸਮੇਂ ਬਿਤਾ ਰਹੇ ਹਨ। ਹਾਲਾਂਕਿ ਖ਼ਬਰਾਂ ਦੀ ਮੰਨੀਏ ਤਾਂ ਅੱਜ ਵੀ ਧਰਮਿੰਦਰ ਦੇ ਬੇਟੇ ਸਨੀ ਤੇ ਬੌਬੀ ਦਿਓਲ ਦੀ ਹੇਮਾ ਤੇ ਉਸ ਦੇ ਪਰਿਵਾਰ ਨਾਲ ਨਹੀਂ ਬਣਦੀ।

ਐਕਟਰ ਧਰਮਿੰਦਰ ਨੇ ਸਿਰਫ 19 ਸਾਲ ਦੀ ਉਮਰ ਵਿੱਚ ਪ੍ਰਕਾਸ਼ ਕੌਰ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ਤੋਂ ਧਰਮਿੰਦਰ ਦੇ ਚਾਰ ਬੱਚੇ ਹਨ, ਜਿਨ੍ਹਾਂ ਵਿੱਚੋਂ ਦੋ ਲੜਕੇ ਸੰਨੀ ਤੇ ਬੌਬੀ ਤੇ ਦੋ ਲੜਕੀਆਂ ਵਿਜੇਤਾ ਤੇ ਅਜੇਤਾ ਹਨ। ਧਰਮਿੰਦਰ ਨੇ ਅਦਾਕਾਰਾ ਹੇਮਾ ਮਾਲਿਨੀ ਨਾਲ ਦੂਜਾ ਵਿਆਹ ਕੀਤਾ ਸੀ ਜਿਸ ਤੋਂ ਉਸ ਦੀਆਂ ਦੋ ਬੇਟੀਆਂ ਈਸ਼ਾ ਤੇ ਅਹਾਨਾ ਹੋਈਆਂ। ਤੁਹਾਨੂੰ ਦੱਸ ਦੇਈਏ ਕਿ ਹਾਲਾਂਕਿ ਧਰਮਿੰਦਰ ਤੇ ਹੇਮਾ ਦੀ ਪ੍ਰੇਮ ਕਹਾਣੀ ਬਹੁਤ ਰੋਮਾਂਟਿਕ ਹੈ, ਇਸ ਵਿਆਹ ਤੋਂ ਬਾਅਦ ਧਰਮਿੰਦਰ ਦੇ ਘਰ ਕਾਫੀ ਹੰਗਾਮਾ ਵੀ ਹੋਇਆ ਸੀ।

ਧਰਮਿੰਦਰ ਨੇ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਹੇਮਾ ਨੂੰ ਅਪਣਾ ਲਿਆ ਅਤੇ ਧਰਮ ਬਦਲਕੇ ਵਿਆਹ ਕਰ ਲਿਆ। ਹਾਲਾਂਕਿ ਹੇਮਾ ਅਤੇ ਧਰਮਿੰਦਰ ਦੇ ਵਿਆਹ ਨੂੰ ਕਾਫੀ ਸਮਾਂ ਲੰਘ ਗਿਆ ਹੈ, ਪਰ ਇਸ ਵਿਆਹ ਤੋਂ ਬਾਅਦ ਹੇਮਾ ਤੇ ਸੰਨੀ-ਬੌਬੀ ਦੇ ਆਪਸੀ ਰਿਸ਼ਤਿਆਂ 'ਚ ਆਈ ਖੱਟਾਸ ਅੱਜ ਵੀ ਜਾਰੀ ਹੈ। ਇਹ ਕਿਹਾ ਜਾਂਦਾ ਹੈ ਕਿ ਧਰਮਿੰਦਰ ਦੀ ਪਹਿਲੀ ਪਤਨੀ ਅਜੇ ਵੀ ਬੇਟਿਆਂ ਨਾਲ ਵੱਖਰੇ ਤੌਰ 'ਤੇ ਮੁੰਬਈ ਵਿੱਚ ਰਹਿੰਦੀ ਹੈ। ਇਸ ਦੇ ਨਾਲ ਹੀ, ਹੇਮਾ ਅੱਜ ਤੱਕ ਧਰਮਿੰਦਰ ਦੇ ਪਹਿਲੇ ਪਰਿਵਾਰ ਦੇ ਘਰ ਨਹੀਂ ਗਈ ਹੈ ਜਿੱਥੇ ਸੰਨੀ ਅਤੇ ਬੌਬੀ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਰਹਿੰਦੇ ਹਨ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਸੰਨੀ ਤੇ ਬੌਬੀ ਅੱਜ ਤੱਕ ਹੇਮਾ ਸਮੇਤ ਈਸ਼ਾ ਅਤੇ ਅਹਾਨਾ ਨੂੰ ਸਵੀਕਾਰ ਨਹੀਂ ਕਰ ਸਕੇ ਹਨ। ਇਸਦਾ ਇਕ ਖ਼ਾਸ ਚਿੰਨ੍ਹ ਉਦੋਂ ਦੇਖਣ ਨੂੰ ਮਿਲਿਆ ਜਦੋਂ ਹੇਮਾ ਨੇ  ਸੰਨੀ ਅਤੇ ਬੌਬੀ ਨੂੰ ਈਸ਼ਾ ਦੇ ਵਿਆਹ ਵਿੱਚ ਬੁਲਾਇਆ ਸੀ, ਪਰ ਉਹ ਦੋਵੇਂ ਇਸ ਵਿਆਹ ਵਿੱਚ ਨਹੀਂ ਪਹੁੰਚੇ। ਤੁਹਾਨੂੰ ਦੱਸ ਦੇਈਏ ਕਿ ਹੇਮਾ ਅਤੇ ਸੰਨੀ ਦਿਓਲ ਦੀ ਉਮਰ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਹੈ। ਜਦੋਂਕਿ ਹੇਮਾ 72 ਸਾਲ ਦੀ ਹੈ, ਸੰਨੀ 64 ਸਾਲਾਂ ਦਾ ਹੈ।