ਮੁੰਬਈ: ਬਾਲੀਵੁੱਡ ਦੇ ਸੰਨੀ ਪਾਜੀ, ਯਾਨੀ ਸੰਨੀ ਦਿਓਲ ਫੇਮਸ ਡਾਈਲੌਗ ਲਈ ਇੰਡਸਟਰੀ ਦੇ ਕੁਝ ਚੋਣਵੇਂ ਕਲਾਕਾਰਾਂ 'ਚੋਂ ਇੱਕ ਹਨ। ਸੰਨੀ ਦਿਓਲ ਲਈ ਕਿਹਾ ਜਾਂਦਾ ਹੈ ਕਿ ਉਹ ਗੁੱਸਾ ਘੱਟ ਕਰਦੇ ਹਨ ਪਰ ਸਲਮਾਨ ਖ਼ਾਨ ਨੇ ਸੰਨੀ ਦਿਓਲ ਨਾਲ ਜੁੜੀ ਇੱਕ ਘਟਨਾ ਦਾ ਖੁਲਾਸਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਸੀ ਕਿ ਸੰਨੀ ਨੇ ਇੱਕ ਦਿਨ ਗੁੱਸੇ ਵਿੱਚ ਕਿਸੇ ਨੂੰ ਕੁੱਟਣ ਲਈ ਚੱਪਲ ਲਾਹ ਲਈ ਸੀ।
ਦੱਸ ਦੇਈਏ ਕਿ ਸੰਨੀ ਦਿਓਲ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਬਿੱਗ ਬੌਸ ਦੇ ਘਰ ਗਏ ਸੀ। ਇਸ ਸ਼ੋਅ ਦੀ ਮੇਜ਼ਬਾਨੀ ਸਲਮਾਨ ਖ਼ਾਨ ਕਰ ਰਹੇ ਹਨ। ਸ਼ੋਅ ਦੌਰਾਨ ਸਲਮਾਨ ਨੇ ਸੰਨੀ ਦਿਓਲ ਨਾਲ ਜੁੜੀਆਂ ਕਈ ਕਹਾਣੀਆਂ ਸੁਣਾਈਆਂ। ਸਲਮਾਨ ਖ਼ਾਨ ਨੇ ਦੱਸਿਆ ਉਨ੍ਹਾਂ ਵਿੱਚੋਂ ਇੱਕ ਘਟਨਾ ਸੀ ਜਿਸ ਵਿੱਚ ਸੱਤ-ਅੱਠ ਲੋਕਾਂ ਨੇ ਸੰਨੀ ਦਿਓਲ ਨੂੰ ਘੇਰਿਆ ਸੀ।
ਇਹ ਕਿੱਸਾ 1984 ਦੀ ਫਿਲਮ ਬੇਤਾਬ ਤੋਂ ਪਹਿਲਾਂ ਦਾ ਹੈ। ਸੰਨੀ ਦਿਓਲ ਇੱਕ ਪੈਟਰੋਲ ਪੰਪ 'ਤੇ ਸੀ ਤੇ ਫਿਰ ਉਸ ਨੂੰ ਸੱਤ-ਅੱਠ ਗੁੰਡਿਆਂ ਨੇ ਘੇਰ ਲਿਆ ਤੇ ਉਨ੍ਹਾਂ ਨਾਲ ਛੇੜਛਾੜ ਕਰਨੀ ਸ਼ੁਰੂ ਕੀਤੀ। ਸੰਨੀ ਦਿਓਲ ਨੇ ਪਹਿਲਾਂ ਉਨ੍ਹਾਂ ਨੂੰ ਰੋਕਿਆ ਪਰ ਜਦੋਂ ਉਹ ਨਹੀਂ ਹਟੇ ਤੇ ਲਗਾਤਾਰ ਟਿੱਪਣੀਆਂ ਕਰਦੇ ਰਹੇ ਤਾਂ ਇਸ ਤੋਂ ਬਾਅਦ ਸੰਨੀ ਦਿਓਲ ਇੰਨੇ ਗੁੱਸੇ ਵਿੱਚ ਆ ਗਿਆ ਕਿ ਉਸ ਨੇ ਗੁੱਸੇ ਵਿੱਚ ਆਪਣੀ ਜੁੱਤੀ ਲਾਹ ਲਈ। ਸੰਨੀ ਦਿਓਲ ਨੂੰ ਵੇਖ ਕੇ ਸਾਰੇ ਲੜਕੇ ਉੱਥੋਂ ਭੱਜ ਗਏ।
ਦੱਸ ਦੇਈਏ ਕਿ ਸੰਨੀ ਦਿਓਲ ਨੇ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਫਿਲਮ ਬੇਤਾਬ ਨਾਲ ਕੀਤੀ ਸੀ ਤੇ ਇਹ ਉਸ ਦੀ ਪਹਿਲੀ ਫਿਲਮ ਸੀ। ਇਸ ਤੋਂ ਬਾਅਦ ਉਸਨੇ ਆਪਣੇ ਫਿਲਮੀ ਕਰੀਅਰ ਵਿੱਚ ਇੱਕ ਤੋਂ ਵੱਧ ਸੁਪਰਹਿੱਟ ਫਿਲਮਾਂ ਦਿੱਤੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਜਦੋਂ ਸੰਨੀ ਦਿਓਲ ਨੂੰ ਪੈਟਰੋਲ ਪੰਪ 'ਤੇ ਬਦਮਾਸ਼ਾਂ ਨੇ ਘੇਰਿਆ, ਅਦਾਕਾਰ ਨੇ ਲਾਹੀ ਜੁੱਤੀ
ਏਬੀਪੀ ਸਾਂਝਾ
Updated at:
29 Dec 2020 12:11 PM (IST)
ਫਿਲਮਾਂ ਦੇ ਨਾਲ-ਨਾਲ ਸੰਨੀ ਦਿਓਲ ਵੀ ਰਾਜਨੀਤੀ ਵਿੱਚ ਸਰਗਰਮ ਹੋ ਗਏ ਹਨ। ਸੰਨੀ ਦਿਓਲ ਭਾਜਪਾ ਦੀ ਟਿਕਟ 'ਤੇ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਹਨ।
- - - - - - - - - Advertisement - - - - - - - - -