ਨਵੀਂ ਦਿੱਲੀ: ਦਿੱਲੀ ਹਾਈਕੋਰਟ ਵਿੱਚ ਅੱਜ ਇੱਕ ਪਟੀਸ਼ਨ ਦਾਇਰ ਕਰਕੇ ਨੈੱਟਫਲਿੱਕਸ ਸੀਰੀਜ਼ ਸੈਕ੍ਰੇਡ ਗੇਮਜ਼ ਦੇ ਕੁਝ ਦ੍ਰਿਸ਼ਾਂ ਨੂੰ ਹਟਾਉਣ ਦੀ ਮੰਗ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਇਸ ਦੀ ਵਿਸ਼ਾ ਵਸਤੂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਪ੍ਰਤੀ ਅਪਮਾਨਜਨਕ ਹੈ।
ਪਟੀਸ਼ਨ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਸ਼ੋਅ ਦੇ ਕੁਝ ਦ੍ਰਿਸ਼ਾਂ ਤੇ ਸੰਵਾਦ ਵਿੱਚ ਕਾਂਗਰਸ ਦੇ ਮਰਹੂਮ ਨੇਤਾ ਲਈ ਅਪਸ਼ਬਦ ਕਹੇ ਗਏ ਹਨ। ਇਸ ਪਟੀਸ਼ਨ 'ਤੇ ਭਲਕੇ ਸੁਣਵਾਈ ਕੀਤੀ ਜਾਵੇਗੀ। ਇਸ ਵੈੱਬ ਸੀਰੀਜ਼ ਦੇ ਮੋਹਰੀ ਕਿਰਦਾਰਾਂ ਖ਼ਿਲਾਫ਼ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੱਛਮੀ ਬੰਗਾਲ ਦੇ ਪਾਰਟੀ ਵਰਕਰ ਨੇ ਰਾਜੀਵ ਗਾਂਧੀ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਇਲਜ਼ਾਮ ਲਾਇਆ ਹੈ।
ਸ਼ਿਕਾਇਤ ਵਿੱਚ ਕਾਂਗਰਸੀ ਕਾਰਕੁਨ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਵੈੱਬ ਸੀਰੀਜ਼ ਦੇ ਇੱਕ ਦ੍ਰਿਸ਼ ਵਿੱਚ ਨਵਾਜ਼ੂਦੀਨ ਸਿੱਦੀਕੀ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਗਾਲ਼ ਕੱਢਦੇ ਵਧਾਈ ਦੇ ਰਹੇ ਹਨ। ਕਾਂਗਰਸੀ ਵਰਕਰ ਨੇ ਨੈੱਟਫਲਿੱਕਸ, ਨਵਾਜ਼ੂਦੀਨ ਸਿੱਦਕੀ, ਸੈਕ੍ਰੇਡ ਗੇਮਜ਼ ਦੇ ਨਿਰਮਾਤਾ ਤੇ ਹੋਰਾਂ ਵਿਰੁੱਧ ਸ਼ਿਕਾਇਤ ਦਿੱਤੀ ਹੈ।