ਮੁੰਬਈ: ਬਾਲੀਵੁੱਡ ਤੇ ਕ੍ਰਿਕਟ ਦਾ ਕਿੰਨਾ ਪਿਆਰ ਹੈ, ਇਹ ਤਾਂ ਸਭ ਜਾਣਦੇ ਹਨ। ਸਿਰਫ ਅਨੂਸ਼ਕਾ-ਵਿਰਾਟ ਹੀ ਨਹੀਂ ਕਈ ਜੋੜੀਆਂ ਅਜਿਹੀਆਂ ਹਨ ਜਿਨ੍ਹਾਂ ਦੇ ਅਫੇਅਰ ਕਾਫੀ ਸੁਰਖੀਆਂ ‘ਚ ਰਹੇ। ਹੁਣ ਜਿਸ ਜੋੜੀ ਦੀ ਗੱਲ ਕਰ ਰਹੇ ਹਾਂ ਉਹ ਹੈ ਕ੍ਰਿਕੇਟਰ ਹਾਰਦਿਕ ਪਾਂਡੀਆ ਤੇ ਬਾਲੀਵੁੱਡ ਐਕਟਰਸ ਈਸ਼ਾ ਗੁਪਤਾ।



ਦੋਨਾਂ ਦੀ ਮੁਲਾਕਾਤ ਕੁਝ ਸਮਾਂ ਪਹਿਲਾ ਹੀ ਹੋਈ ਹੈ। ਦੋਨਾਂ ਦੀ ਇਸ ਮੁਲਾਕਾਤ ਤੋਂ ਬਾਅਦ ਨੇੜਤਾ ਵੱਧਦੀ ਜਾ ਰਹੀ ਹੈ। ਇਸ ਨੂੰ ਦੇਖ ਕੇ ਅੰਦਾਜ਼ੇ ਲੱਗ ਰਹੇ ਹਨ ਕਿ ਦੋਨਾਂ ‘ਚ ਪਿਆਰ ਦੀ ਸ਼ੁਰੂਆਤ ਹੋ ਗਈ ਹੈ। ਇਸ ਬਾਰੇ ਈਸ਼ਾ ਦੇ ਇੱਕ ਦੋਸਤ ਨੇ ਵੀ ਕਿਹਾ, "ਈਸ਼ਾ ਨੂੰ ਬਹੁਤ ਹੀ ਘੱਟ ਸਮੇਂ ‘ਚ ਹਾਰਦਿਕ ਨਾਲ ਪਿਆਰ ਹੋ ਗਿਆ ਹੈ। ਹਾਰਦਿਕ ਈਸ਼ਾ ਨੂੰ ਖੁਸ਼ ਰੱਖਣ ਲਈ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਦਾ ਹੈ। ਇਸ ਨਾਲ ਦੋਨਾਂ ਦੇ ਰਿਸ਼ਤੇ ਨੂੰ ਕਾਫੀ ਮਜ਼ਬੂਤੀ ਮਿਲ ਰਹੀ ਹੈ।"

ਦੋਨਾਂ ਦੇ ਫੈਨਸ ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਦੀ ਉਡੀਕ ਕਰ ਰਹੇ ਹਨ, ਜੋ ਅਜੇ ਤਕ ਸਾਹਮਣੇ ਨਹੀਂ ਆਈ। ਇਸ ਦਾ ਕਾਰਨ ਹੈ ਦੋਨਾਂ ਦਾ ਕਾਫੀ ਸਟ੍ਰੌਂਗ ਪਲਾਂਨਿੰਗ ਕਰਕੇ ਮਿਲਣਾ।



ਈਸ਼ਾ ਤੋਂ ਪਹਿਲਾਂ ਹਾਰਦਿਕ ਐਲੀ ਅਬ੍ਰਾਹਮ ਨੂੰ ਡੇਟ ਕਰ ਰਹੇ ਸੀ। ਸਿਰਫ ਇੰਨਾ ਹੀ ਨਹੀਂ ਐਲੀ ਨੂੰ ਹਰਾਦਿਕ ਦੇ ਇੱਕ ਐਡ ਸ਼ੂਟ ‘ਤੇ ਵੀ ਸਪੋਟ ਕੀਤਾ ਗਿਆ ਸੀ। ਐਲੀ ਤੇ ਹਾਰਦਿਕ ‘ਚ ਆਈ ਦੂਰੀ ਦੀ ਅਸਲ ਵਜ੍ਹਾ ਕੀ ਹੈ, ਇਸ ਦਾ ਕਾਰਨ ਕਿਸੇ ਨੂੰ ਨਹੀਂ ਪਤਾ। ਜਦੋਂਕਿ ਹੁਣ ਈਸ਼ਾ ਇਸ ਗੱਲ ਦਾ ਖਾਸ ਖਿਆਲ ਰੱਖ ਰਹੀ ਹੈ ਕਿ ਉਸ ਦੇ ਤੇ ਹਾਰਦਿਕ ਦੇ ਰਿਸ਼ਤੇ ਬਾਰੇ ਕਿਸੇ ਨੂੰ ਪਤਾ ਨਾ ਲੱਗੇ।