ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਏਬੀਪੀ ਸਾਂਝਾ | 21 Mar 2018 06:59 PM (IST)
ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ ਕਰਕੇ ਸਪੌਟਲਾਈਟ ਵਿੱਚ ਬਣੇ ਹੋਏ ਹਨ। ਅਚਾਨਕ ਦੋਵਾਂ ਨੂੰ ਇੱਕ ਸ਼ੂਟਿੰਗ ਦੌਰਾਨ ਇਕੱਠੇ ਦੇਖਿਆ ਗਿਆ। ਹੇਜਲ-ਯੁਵਾਰਾਜ, ਜ਼ਹੀਰ ਖ਼ਾਨ-ਸਾਗਰਿਕਾ ਤੇ ਵਿਰਾਟ ਕੋਹਲੀ-ਅਨੁਸ਼ਕਾ ਤੋਂ ਬਾਅਦ ਹੁਣ ਫੈਨਜ਼ ਨੂੰ ਹਾਰਦਿਕ ਪਾਂਡਿਆ ਤੇ ਐਲੀ ਅਵਰਾਮ ਦੀ ਜੋੜੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਦੌਰਾਨ ਹਾਰਦਿਕ ਇਸ਼ਤਿਹਾਰ ਦੀ ਸ਼ੂਟਿੰਗ ਕਰ ਰਹੇ ਸੀ ਤੇ ਉੱਥੇ ਹੀ ਐਲੀ ਪਹੁੰਚ ਗਈ। ਅਜੇ ਵੀ ਐਲੀ ਜਾਂ ਹਾਰਦਿਕ ਨੇ ਆਪਣੀ ਰਿਸ਼ਤੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਕੁਝ ਦਿਨ ਪਹਿਲਾਂ ਐਲੀ ਹਾਰਦਿਕ ਨੂੰ ਹਵਾਈ ਅੱਡੇ 'ਤੇ ਗੁੱਡ ਬਾਏ ਕਰਨ ਪਹੁੰਚੀ ਸੀ। ਇਸ਼ਤਿਹਾਰਾਂ ਦੀ ਸ਼ੂਟਿੰਗ ਦੌਰਾਨ ਹਾਰਦਿਕ ਬਹੁਤ ਸਟਾਈਲਿਸ਼ ਲੱਗ ਰਿਹਾ ਸੀ। ਐਲੀ ਤੇ ਹਾਰਦਿਕ ਦੀ ਰਿਸ਼ਤੇ ਦੀ ਰਿਪੋਰਟ ਆਉਣ ਤੋਂ ਬਾਅਦ ਐਲੀ ਹਾਰਦਿਕ ਦੇ ਵੱਡੇ ਭਰਾ ਦੀ ਪਾਰਟੀ ਵਿੱਚ ਪਹੁੰਚੀ ਸੀ। ਪਾਰਟੀ ਵਿੱਚ ਐਲੀ ਤੇ ਹਾਰਦਿਕ ਇੱਕ ਦੂਜੀ ਨਾਲ ਹੀ ਨਜ਼ਰ ਆਏ। ਐਲੀ ਅਵਰਾਮ ਨੂੰ ਸਭ ਤੋਂ ਪਹਿਲਾਂ ਬਿੱਗ ਬੌਸ 7 ਵਿੱਚ ਦੇਖਿਆ ਗਿਆ। ਇਸ ਤੋਂ ਬਾਅਦ ਉਸ ਨੇ ਫਿਲਮ 'ਮਿੱਕੀ ਵਾਇਰਸ' ਤੋਂ ਬਾਲਵੁਡ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ 'ਨਾਮ ਸ਼ਬਾਨਾ', 'ਹਾਉਸਫੁੱਲ 3' ਤੇ 'ਪੋਸਟਰ ਬੁਆਏਜ਼' 'ਚ ਵੀ ਕੰਮ ਕਰ ਚੁੱਕੀ ਹੈ। ਇਸ ਦੌਰਾਨ ਐਲੀ ਕਾਫੀ ਖੁਸ਼ ਨਜ਼ਰ ਆ ਰਿਹਾ ਹੈ। ਬਲੂ ਜੀਨ ਤੇ ਯੈਲੋ ਟਾਪ ਦੇ ਨਾਲ ਹੈਟ ਉਨ੍ਹਾਂ ਦੀ ਲੁਕ ਨੂੰ ਬਹੁਤ ਖਾਸ ਬਣਾ ਰਿਹਾ ਹੈ।