ਡ੍ਰਗਸ ਕੇਸ 'ਚ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਨੂੰ 7 ਅਕਤੂਬਰ ਤਕ NCB ਦੀ ਹੀ ਕਸਟਡੀ 'ਚ ਰਹਿਣਾ ਪਵੇਗਾ। ਮੁੰਬਈ ਦੇ ਕਿਲ੍ਹਾ ਕੋਰਟ 'ਚ ਸੁਣਵਾਈ ਦੇ ਦੌਰਾਨ NCB ਨੇ 11 ਅਕਤੂਬਰ ਤਕ ਆਰਿਅਨ ਸਮੇਤ ਸਾਰੇ 8 ਮੁਲਜ਼ਮਾਂ ਦੀ ਕਸਟਡੀ ਮੰਗੀ ਸੀ। ਇਸ ਤੋਂ ਬਾਅਦ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 7 ਅਕਤੂਬਰ ਤਕ ਰਿਮਾਂਡ 'ਤੇ ਭੇਜਿਆ ਹੈ। ਅਦਾਲਤ 'ਚ ਸੁਣਵਾਈ ਦੌਰਾਨ NCB ਨੇ ਆਰਿਅਨ ਦੇ ਡ੍ਰਗਸ ਰੈਕੇਟ ਬਾਰੇ 'ਚ ਸਨਸਨੀਖੇਜ਼ ਦਾਅਵੇ ਵੀ ਕੀਤੇ ਹਨ।


ਕ੍ਰੂਜ਼ ਮਾਮਲੇ 'ਚ ਹੁਣ 11ਵੀਂ ਗ੍ਰਿਫ਼ਤਾਰੀ ਕੀਤੀ ਗਈ ਹੈ। ਗ੍ਰਿਫ਼ਤਾਰ ਸ਼ਖਸ ਓੜੀਸਾ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਐਨਸੀਬੀ ਨੇ ਕ੍ਰੂਜ਼ ਪਾਰਟੀ ਦੇ ਚਾਰ ਆਯੋਜਕਾਂ ਨੂੰ ਵੀ ਹਿਰਾਸਤ 'ਚ ਲਿਆ ਹੈ। ਐਨਸੀਬੀ ਨੂੰ ਸੱਕ ਹੈ ਕਿ ਕੁਝ ਪੈਸੇਂਜਰਸ ਨੇ ਵਿਚ ਸਮੁੰਦਰ 'ਚ ਨਸ਼ੀਲੀਆਂ ਦਵਾਈਆਂ ਦਾ ਸੇਵਨ ਕੀਤਾ ਤੇ ਕ੍ਰੂਜ਼ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ।


ਉੱਥੇ ਹੀ ਡ੍ਰਗਸ ਕੇਸ 'ਚ ਕ੍ਰਿਪਟੋ ਜ਼ਰੀਏ ਪੇਮੈਂਟ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਕੇਸ 'ਚ ਜਾਂਚ ਅੱਗੇ ਵਧਾਉਂਦਿਆਂ ਐਨਸੀਬੀ ਅੱਜ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖ਼ਾਨ ਨੂੰ ਅੱਜ ਵੱਖ-ਵੱਖ ਥਾਵਾਂ 'ਤੇ ਲਿਜਾਇਆ ਜਾ ਸਕਦਾ ਹੈ। ਅਰਬਾਜ਼ ਮਰਚੈਂਟ ਨੂੰ ਐਨਸੀਬੀ ਐਤਵਾਰ ਨੂੰ ਕਈ ਥਾਵਾਂ 'ਤੇ ਲੈ ਗਈ ਸੀ।


ਐਨਸੀਬੀ ਨੇ ਸੁਣਵਾਈ ਦੌਰਾਨ ਕਈ ਦਾਅਵੇ ਕੀਤੇ


ਆਰਿਅਨ ਦੇ ਫੋਨ ਤੋਂ ਇਤਰਾਜ਼ਯੋਗ ਕੰਟੈਂਟ ਮਿਲਿਆ ਹੈ।


ਆਰਿਅਨ ਡ੍ਰਗਸ ਪੈਡਲਰ ਨਾਲ ਕੋਡ 'ਚ ਗੱਲਾਂ ਕਰਦਾ ਸੀ।


ਆਰਿਅਨ ਦੀ ਚੈਟ ਤੋਂ ਡ੍ਰਗਸ ਦੀ ਖਰੀਦ-ਫਰੋਖ਼ਤ ਦੇ ਸੁਰਾਗ


ਆਰਿਅਨ ਦੇ ਡ੍ਰਗਸ ਸਪਲਾਇਰ ਨਾਲ ਜੁੜੇ ਹੋਣ ਦੇ ਸੁਰਾਗ


ਚੈਟ ਤੋਂ ਡ੍ਰਗਸ ਲਈ ਕੈਸ਼ ਟ੍ਰਾਂਜੈਕਸ਼ਨ ਦੀ ਸਬੂਤ


NCB ਨੇ ਡ੍ਰਗਸ ਰੈਕੇਟ 'ਚ ਸ਼੍ਰੇਅਸ ਨਾਇਰ ਨਾਂਅ ਦੇ ਸ਼ਖਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। NCB ਦੇ ਮੁਤਾਬਕ, ਸ੍ਰੇਅਸ ਤੇ ਅਰਬਾਜ਼ ਬੇਹੱਦ ਕਰੀਬੀ ਦੋਸਤ ਹਨ ਤੇ ਸ਼੍ਰੇਅਸ ਵੀ ਡ੍ਰਗਸ ਪਾਰਟੀ 'ਚ ਸ਼ਾਮਲ ਹੋਣ ਵਾਲਾ ਸੀ। ਪਰ ਕਿਸੇ ਵਜ੍ਹਾ ਨਾਲ ਉਹ ਪਹੁੰਚ ਨਹੀਂ ਸਕਿਆ ਸੀ।