ਡੌਨ ਦਾਊਦ ਦਾ ਰਿਸ਼ਤੇਦਾਰ ਵੀ ਪੁੱਜਿਆ BIGG BOSS 'ਚ
ਏਬੀਪੀ ਸਾਂਝਾ | 02 Oct 2017 04:07 PM (IST)
ਮੁੰਬਈ: ਅੰਡਰਵਰਲਡ ਡੌਨ ਦਾਊਦ ਇਬਰਾਹੀਮ ਦੀ ਭੈਣ ਹਸੀਨਾ ਪਾਰਕਰ ਦੇ ਦਮਾਦ ਜ਼ੁਬੈਰ ਖ਼ਾਨ ਵੀ ਬਿੱਗ ਬੌਸ-11 ਦਾ ਹਿੱਸਾ ਬਣੇ ਹੈ। ਇਸ ਸੀਜ਼ਨ 'ਚ ਜ਼ੁਬੈਰ ਵੀ ਕੰਟੈਸਟੰਟ ਹੈ। ਸ਼ੋਅ 'ਚ ਆਪਣੇ ਬਾਰੇ ਦੱਸਦੇ ਹੋਏ ਜ਼ੁਬੈਰ ਕਾਫੀ ਭਾਵੁਕ ਹੋ ਗਿਆ ਸੀ। ਜ਼ੁਬੈਰ ਨੇ ਕਿਹਾ- ਜਦੋਂ ਤੋਂ ਲੋਕਾਂ ਨੂੰ ਪਤਾ ਲੱਗਿਆ ਕਿ ਮੇਰਾ ਅੰਡਰਵਰਲਡ ਡੌਨ ਦਾਊਦ ਇਬ੍ਰਾਹੀਮ ਨਾਲ ਕੋਈ ਰਿਸ਼ਤਾ ਹੈ, ਉਸ ਤੋਂ ਬਾਅਦ ਉਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ੁਬੈਰ ਖ਼ਾਨ ਨੇ ਦੱਸਿਆ ਕਿ ਉਸ ਨੂੰ ਬੇਟੇ ਤੋਂ ਵੀ ਦੂਰ ਕਰ ਦਿੱਤਾ ਗਿਆ ਤੇ ਕੁੱਟਿਆ ਵੀ ਗਿਆ। ਜ਼ੁਬੈਰ ਖ਼ਾਨ ਨੇ ਦੱਸਿਆ ਕਿ ਅੰਡਰਵਰਲਡ ਜਾਂ ਗੈਂਗਸਟਰ ਨਾਲ ਉਸ ਦਾ ਕੋਈ ਸਬੰਧ ਜਾਂ ਸੰਪਰਕ ਨਹੀਂ ਹੈ। ਉਸ ਨੇ ਕਿਹਾ ਕਿ ਇਹ ਸੱਚ ਹੈ ਕਿ ਦਾਊਦ ਦੇ ਨਾਲ ਰਿਸ਼ਤਾ ਹੋਣ ਕਾਰਨ ਉਸ ਦੇ ਕਰੀਅਰ 'ਤੇ ਮਾੜਾ ਅਸਰ ਹੋਇਆ ਹੈ ਅਤੇ ਬਿੱਗ ਬੌਸ 'ਚ ਆ ਕੇ ਉਹ ਕਰੀਅਰ ਨੂੰ ਬਦਲਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਸਾਲ 2011 'ਚ ਕਈ ਪ੍ਰੋਡਿਊਸਰ ਅਤੇ ਡਾਇਰੈਕਟਰ ਉਸ ਦੀਆਂ ਫਿਲਮਾਂ ਤੋਂ ਹੱਟ ਗਏ ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਮੈਂ ਦਾਊਦ ਦਾ ਰਿਸ਼ਤੇਦਾਰ ਹਾਂ। ਜ਼ੁਬੈਰ ਇੱਕ ਫ਼ਿਲਮ ਨਿਰਮਾਤਾ ਹਨ। ਜ਼ੁਬੈਰ ਨੇ ਕਿਹਾ- ਲੋਕ ਮੇਰੇ ਤੋਂ ਡਰਦੇ ਸਨ। ਬਿਗ ਬੌਸ ਮੇਰੇ ਲਈ ਇੱਕ ਮੌਕਾ ਹੈ ਤਾਂ ਜੋ ਮੈਂ ਫ਼ਿਲਮ ਇੰਡਸਟਰੀ ਦੇ ਲੋਕਾਂ ਦੀ ਸੋਚ ਬਦਲ ਸਕਾਂ। ਇਸ ਲਈ ਮੈਂ ਕਿਸੇ ਤੋਂ ਡਰਦਾ ਨਹੀਂ।