ਮੁੰਬਈ: ਬਿਗ ਬੀ ਦੇ ਮਸ਼ਹੂਰ ਸ਼ੋਅ 'ਕੌਨ ਬਣੇਗਾ ਕਰੋੜਪਤੀ' ਦਾ ਸਾਰੇ ਬੇਸਰਬਰੀ ਨਾਲ ਇੰਤਜ਼ਾਰ ਕਰਦੇ ਹਨ। ਬੀਤੇ ਦਿਨ ਟੀ.ਵੀ. 'ਤੇ ਟੈਲੀਕਾਸਟ ਹੋਏ ਸ਼ੋਅ ਦੀ ਚਰਚਾ ਅੱਜ ਹਰ ਥਾਂ 'ਤੇ ਹੈ। ਸ਼ਨੀਵਾਰ ਨੂੰ ਵਿਖਾਏ ਸ਼ੋਅ 'ਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਮਹਿਮਾਨ ਵਜੋਂ ਆਈ ਸੀ।


ਦਰਅਸਲ, ਕੌਨ ਬਣੇਗਾ ਕਰੋੜਪਤੀ 'ਚ ਹਰ ਸ਼ਨੀਵਾਰ 'ਨਵੀਂ ਚਾਹ ਨਵੀਂ ਰਾਹ' ਐਪੀਸੋਡ ਵਿਖਾਇਆ ਜਾਂਦਾ ਹੈ। ਇਸ 'ਚ ਇੱਕ ਸਿਤਾਰੇ ਨਾਲ ਇੱਕ ਸੋਸ਼ਲ ਵਰਕਰ ਨੂੰ ਹੌਟ ਸੀਟ 'ਤੇ ਬਿਠਾਇਆ ਜਾਂਦਾ ਹੈ। ਇਸ ਵਾਰ ਦੇ ਐਪੀਸੋਡ 'ਚ ਸ਼ਿਲਪਾ ਸ਼ੈੱਟੀ ਦੇ ਨਾਲ ਹੌਟ ਸੀਟ 'ਤੇ ਬੈਠੇ ਸੀ ਅਫਰੋਹ ਸ਼ਾਹ, ਜੋ ਵਰਸੋਵਾ ਬੀਚ ਨੂੰ ਸਾਫ ਕਰਨ ਦੇ ਅਭਿਆਨ ਨਾਲ ਜੁੜੇ ਹਨ।

ਪਿੱਛੇ ਜਿਹੇ 'ਲਿਪ ਸਿੰਗ ਬੈਟਲ' ਪ੍ਰੋਗਰਾਮ 'ਚ ਅਮਿਤਾਭ ਬੱਚਨ ਦੀ ਭੂਮਿਕਾ ਅਦਾ ਕਰ ਚੁੱਕੀ ਸ਼ਿਲਪਾ ਸ਼ੈਟੀ ਨੇ ਖ਼ੁਦ ਨੂੰ ਅਮਿਤਾਭ ਬੱਚਨ ਦਾ ਫੈਨ ਦੱਸਿਆ ਸੀ ਪਰ ਉਸ ਦਾ ਇਹ ਝੂਠ ਬਿਗ ਬੀ ਦੇ ਸਾਹਮਣੇ ਹੀ ਫੜਿਆ ਗਿਆ। ਸ਼ੋਅ ਦੌਰਾਨ ਹੀ ਸ਼ਿਲਪਾ ਦੀ ਪੋਲ ਖੁੱਲ੍ਹ ਗਈ।

ਦਰਅਸਲ, ਹੋਇਆ ਇਹ ਕਿ ਖ਼ੁਦ ਨੂੰ ਅਮਿਤਾਭ ਬੱਚਨ ਦਾ ਪ੍ਰਸ਼ੰਸਕ ਦੱਸਣ ਵਾਲੀ ਸ਼ਿਲਪਾ ਅਮਿਤਾਭ ਦੀ ਫ਼ਿਲਮ ਦੇ ਇਕ ਮਸ਼ਹੂਰ ਗਾਣੇ ਨੂੰ ਪਛਾਣ ਹੀ ਨਾ ਸਕੀ। ਮਿਊਜ਼ਿਕ ਸੁਣ ਕੇ ਉਸ ਦੇ ਚਿਹਰੇ ਰੰਗ ਹੀ ਉੱਡ ਗਿਆ।

ਟੀ.ਵੀ. ਦੇ ਇਸ ਮਸ਼ਹੂਰ ਰਿਐਲਿਟੀ ਸ਼ੋਅ ਨੂੰ ਪਹਿਲਾ ਕਰੋੜਪਤੀ ਮਿਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਮਸ਼ੇਦਪੁਰ ਦੀ ਅਨਾਮਿਕਾ ਮਜ਼ੂਮਦਾਰ ਨੇ ਇੱਕ ਕਰੋੜ ਰੁਪਏ ਜਿੱਤ ਲਏ ਹਨ। ਇਸ ਤਰ੍ਹਾਂ ਉਹ ਸੀਜ਼ਨ ਦੀ ਪਹਿਲੀ ਕਰੋੜਪਤੀ ਬਣ ਗਈ ਹੈ।

ਖ਼ਬਰ ਮੁਤਾਬਕ ਵੀਰਵਾਰ ਨੂੰ ਹੀ ਗੋਰੇਗਾਂਵ ਫ਼ਿਲਮਸਿਟੀ 'ਚ ਇਸ ਐਪੀਸੋਡ ਦੀ ਸ਼ੂਟਿੰਗ ਪੂਰੀ ਹੋਈ ਹੈ। ਇਸ ਐਪੀਸੋਡ 'ਚ ਅਨਾਮਿਕਾ 7 ਕਰੋੜ ਦੇ ਸਵਾਲ ਤੱਕ ਪੁੱਜ ਗਈ ਸੀ। ਬਾਅਦ 'ਚ ਉਸ ਨੇ ਇੱਕ ਕਰੋੜ ਜਿੱਤ ਕੇ ਖੇਡ ਛੱਡ ਦਿੱਤੀ।